ਸਾਦਿਕ, 15 ਫ਼ਰਵਰੀ (ਆਰ.ਐਸ.ਧੁੰਨਾ)-ਸ੍ਰੀ ਅਮਰਨਾਥ ਸੇਵਾ ਸੰਮਤੀ ਸਾਦਿਕ ਵਲੋਂ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਥਾਨਕ ਜੰਡ ਸਾਹਿਬ ਵਾਲੀ ਸੜਕ 'ਤੇ ਸੰਮਤੀ ਵਲੋਂ ਸ਼ਿਵ ਪਾਰਬਤੀ ਦੀ ਤਸਵੀਰ ਤੇ ਫੁੱਲ ਮਲਾਵਾਂ ਭੇਟ ਕੀਤੀਆਂ ਗਈਆਂ | ਉਪਰੰਤ ਸੰਗਤ ਲਈ ਕੜ੍ਹੀ ਚਾਵਲਾਂ ਦਾ ਲੰਗਰ ਲਾਇਆ ਗਿਆ ਤੋਂ ਇਲਾਵਾ ਭੋਲੇ ਨਾਥ ਦਾ ਪ੍ਰਸ਼ਾਦ ਸੰਗਤਾਂ ਵਿਚ ਵਰਤਾਇਆ ਗਿਆ | ਇਸ ਮੌਕੇ ਸੰਮਤੀ ਵਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਰਿੰਦਰ ਸੇਠੀ ਪ੍ਰਧਾਨ ਵਪਾਰ ਮੰਡਲ ਸਾਦਿਕ, ਨੰਬਰਦਾਰ ਸੁਖਬੀਰ ਮਰਾੜ੍ਹ, ਨੰਬਰਦਾਰ ਗੁਰਪ੍ਰਸ਼ਾਦ ਸਿੰਘ ਸਾਦਿਕ, ਸੰਜੀਵ ਕੁਮਾਰ ਪਟਵਾਰੀ, ਸੁਮਨ ਮਦਾਨ, ਰਾਜਨ ਮੌਂਗਾ, ਅਨੂ ਨਰੂਲਾ, ਅਨੂਪ ਕੁਮਾਰ ਗੱਖੜ, ਪਿ੍ਤਪਾਲ ਸਿੰਘ ਢਿੱਲੋਂ, ਤਾਜਪ੍ਰੀਤ ਸਿੰਘ ਸੋਨੀ, ਤਰਸੇਮ ਮੌਂਗਾ ਆਦਿ ਵੀ ਹਾਜ਼ਰ ਸਨ |