ਸਾਦਿਕ, 15 ਫ਼ਰਵਰੀ (ਆਰ.ਐਸ.ਧੁੰਨਾ)-ਸਾਦਿਕ ਦੀ ਪ੍ਰਸਿੱਧ ਧਾਰਮਿਕ ਜਥੇਬੰਦੀ ਜੈ ਜਗਦੰਬੇ ਭਜਨ ਮੰਡਲੀ ਰਜਿ: ਸਾਦਿਕ ਦੀ ਅਹਿਮ ਮੀਟਿੰਗ ਮੰਡਲੀ ਦੇ ਪ੍ਰਧਾਨ ਅਵਿਲੰਦਨ ਕੁਮਾਰ ਜੈਲ ਦੀ ਪ੍ਰਧਾਨਗੀ ਹੇਠ ਜੈ ਮਹਾਂਮਾਈ ਦੁਰਗਾ ਮੰਦਿਰ ਸਾਦਿਕ ਵਿਖੇ ਹੋਈ | ਇਸ ਮੀਟਿੰਗ ਵਿਚ ਮੈਂਬਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਖਜ਼ਾਨਚੀ ਦੁਨੀ ਚੰਦ ਨੇ ਮੰਡਲੀ ਵਲੋਂ ਲੰਘੇ ਸਾਲ ਕੀਤੇ ਗਏ ਖਰਚੇ ਅਤੇ ਆਮਦਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ | ਇਸ ਉਪਰੰਤ ਮੈਂਬਰਾਂ ਨੇ ਮੰਡਲੀ ਵਲੋਂ ਕਰਵਾਏ ਜਾਂਦੇ ਸਾਲਾਨਾ ਧਾਰਮਿਕ ਸਮਾਗਮ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਸੰਗਤ ਦੀ ਮੰਗ ਅਨੁਸਾਰ ਲੰਬੇ ਵਿਚਾਰ ਤੋਂ ਬਾਅਦ ਫ਼ੈਸਲਾ ਹੋਇਆ ਕਿ ਇਸ ਵਾਰ ਅੱਡਾ ਸਾਦਿਕ ਵਿਖੇ ਪੂਰਨ ਗੁਰਮਰਿਆਦਾ ਅਨੁਸਾਰ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ 28 ਮਾਰਚ 2026 ਦਿਨ ਸ਼ਨੀਵਾਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ | ਮੰਡਲੀ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਦਿਨ ਰਾਤ ਨੂੰ ਮਹਾਂਮਾਈ ਦਾ ਸਾਲਾਨਾ ਜਾਗਰਣ ਵੀ ਕਰਵਾਇਆ ਜਾਵੇਗਾ ਦਾ ਸਮੂਹ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ 'ਚ ਸਮਰਥਨ ਕੀਤਾ ਅਤੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ 27 ਫ਼ਰਵਰੀ ਦੀ ਰਾਤ ਨੂੰ ਕੀਰਤਨ ਦਰਬਾਰ ਵੀ ਕਰਵਾਇਆ ਜਾਵੇਗਾ | ਇਸ ਮੌਕੇ ਪ੍ਰਧਾਨ ਅਵਿਨੰਦਨ ਕੁਮਾਰ ਜੈਨ, ਦੁਨੀ ਚੰਦ, ਦੀਪਕ ਕੁਮਾਰ ਸੋਨੂੰ, ਸੁਖਬੀਰ ਮਰਾੜ੍ਹ, ਸਨੀ ਅਰੋੜਾ, ਰਾਜੀਵ ਕੁਮਾਰ ਸੇਠੀ, ਬਲਰਾਜ ਮਾਨਕਟਾਲਾ, ਗੁਰਸੇਵਕ ਰਾਮ ਸ਼ਰਮਾਂ, ਸੰਜੀਵ ਕੁਮਾਰ ਪਟਵਾਰੀ, ਕਰਮਚੰਦ ਪੱਪੀ, ਲਵਲੀਨ ਕੁਮਾਰ, ਸੰਜੀਵ ਜਸੂਜਾ, ਰਾਜੇਸ਼ ਕੁਮਾਰ ਬਿੱਲਾ, ਓਮ ਪ੍ਰਕਾਸ਼ ਨਰੂਲਾ, ਰੋਬਿਨ ਨਰੂਲਾ, ਪੰਡਿਤ ਸਤੀਸ਼ ਕੁਮਾਰ ਅਤੇ ਪਰਮਜੀਤ ਸੇਠੀ ਆਦਿ ਵੀ ਹਾਜ਼ਰ ਸਨ |