30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਘੁੱਦੂਵਾਲਾ ਵਿਖੇ 19ਵਾਂ ਵਿਸ਼ਾਲ ਸੱਭਿਆਚਾਰਕ ਮੇਲਾ 11 ਨੂੰ <br/>

ਅਜੀਤ ਡੈਸਕ 02-03-2026
ਸਾਦਿਕ, 1 ਮਾਰਚ (ਆਰ.ਐਸ.ਧੁੰਨਾ)-ਲੋਕ ਰੰਗ ਮੰਚ ਵੈਲਫੇਅਰ ਮੇਲਾ ਕਮੇਟੀ ਘੁੱਦੂਵਾਲਾ ਵਲੋਂ ਸਮੂਹ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਉਸਤਾਦ ਕਰਤਾਰ ਰਮਲਾ ਦੀ ਯਾਦ ਨੂੰ ਸਮਰਪਿਤ 6ਵਾਂ ਤੇ 19ਵਾਂ ਵਿਸ਼ਾਲ ਸੱਭਿਆਚਾਰਕ ਮੇਲਾ 11 ਮਾਰਚ ਨੂੰ ਪਿੰਡ ਘੁੱਦੂਵਾਲਾ ਵਿਖੇ ਕਰਵਾਇਆ ਜਾ ਰਿਹਾ ਹੈ | ਜਿਸ ਦੇ ਮੁੱਖ ਮਹਿਮਾਨ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਹੋਣਗੇ | ਚੰਨੀ ਘੁੱਦੂਵਾਲੀਆ ਨੇ ਦੱਸਿਆ ਕਿ ਇਸ ਮੇਲੇ ਵਿਚ ਪੰਜਾਬ ਦੇ ਸਿਰਮੌਰ ਫ਼ਨਕਾਰ ਹਰਿੰਦਰ ਸੰਧੂ-ਅਮਨ ਧਾਲੀਵਾਲ, ਸ਼ਰੀਫ ਦਿਲਦਾਰ, ਜਸਪ੍ਰੀਤ ਜੱਸੀ, ਰਮਨ ਬਾਵਾ, ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ, ਬਿੱਲਾ ਮਾਣੇ ਵਾਲੀਆ, ਸਿਮਰਨ ਪ੍ਰੀਤ, ਭਗਵਾਨ ਹਾਂਸ, ਰਛਪਾਲ ਉੱਪਲ, ਯੋਗਰਾਜ ਸੰਧੂ, ਗੁਰਪ੍ਰੀਤ ਕੌਰ ਰਤੀਆਂ, ਚੰਨੀ ਘੁੱਦੂਵਾਲੀਆ, ਮਨਜੀਤ ਮਾਨ, ਤਾਰੀ ਗੋਲੇਵਾਲੀਆ, ਅਰਸ਼ਦੀਪ ਸਫਰੀ, ਛਿੰਦਾ ਧਾਲੀਵਾਲ, ਪਰਮ ਸਿੱਧੂ ਕਮੇਡੀਅਨ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ | ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ | ਇਸ ਮੇਲੇ ਦਾ ਲਾਈਵ ਟੈਲੀਕਾਸਟ ਮਾਲਵਾ ਟੀ ਵੀ ਵਲੋਂ ਕੀਤਾ ਜਾਵੇਗਾ | ਇਸ ਮੌਕੇ ਚੰਨੀ ਘੁੱਦੂਵਾਲੀਆ, ਰਾਜਾ ਧਾਲੀਵਾਲ ਸਾਦਿਕ, ਸੋਨੀ ਧਾਲੀਵਾਲ, ਸੁਖਦਰਸ਼ਨ ਪੱਖੀ ਕਲਾਂ, ਨਵਜੋਤ ਸਿੰਘ ਲਵਲੀ, ਕੁਲਦੀਪ ਸਿੰਘ, ਮੰਚ ਸੰਚਾਲਕ ਮੰਦਰ ਬੀਹਲੇ ਵਾਲਾ, ਮੋਹਣਾ ਬਰਾੜ ਮਾਨ ਮਰਾੜ, ਅੰਮਿ੍ਤਪਾਲ ਘੱਪਾ, ਬਲਜੀਤ ਬੱਲੀ, ਲਵਪ੍ਰੀਤ ਸਾਦਿਕ, ਨਿੰਮਾ ਪੱਖੀ ਆਦਿ ਮੇਲਾ ਕਮੇਟੀ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਉਦਯੋਗ ਮੇਲਾ ਕਰਵਾਇਆ <br/> ਅਗਲੀ ਖ਼ਬਰ ਡਾ. ਅੰਬੇਡਕਰ ਅਪਾਹਜ ਵੈਲਫ਼ੇਅਰ ਸੁਸਾਇਟੀ ਸਭਾ ਫ਼ਰੀਦਕੋਟ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।