ਪਿੰਡ ਕਰੀਰਵਾਲੀ ਦੀ ਅਨਾਜ ਮੰਡੀ 'ਚ ਬਣੇਗਾ ਆਧੁਨਿਕ ਸ਼ੈੱਡ-ਵਿਧਾਇਕ ਅਮੋਲਕ ਸਿੰਘ <br/>
ਅਜੀਤ ਡੈਸਕ
02-03-2026
ਵਿਧਾਇਕ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਇਸ ਲੋੜ ਨੂੰ ਮਹਿਸੂਸ ਕੀਤਾ ਜਾ ਰਿਹਾ ਸੀ, ਜੋ ਹੁਣ ਪੂਰੀ ਹੋਣ ਨਾਲ ਪਿੰਡ ਦੇ ਕਿਸਾਨਾਂ ਦੀ ਤਰੱਕੀ ਨੂੰ ਨਵੀਂ ਦਿਸ਼ਾ ਮਿਲੇਗੀ | ਲੋਕਾਂ ਨੇ ਵਿਕਾਸ ਕਾਰਜਾਂ ਨਾਲ ਜੁੜੇ ਸਾਰੇ ਯੋਗਦਾਨਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਪਿੰਡ ਦੇ ਵਿਕਾਸ ਇਤਿਹਾਸ ਵਿਚ ਮੀਲ ਪੱਥਰ ਸਾਬਤ ਹੋਵੇਗਾ | ਸਮਾਗਮ ਦੌਰਾਨ 'ਆਪ' ਆਗੂਆਂ, ਕਿਸਾਨਾਂ ਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਅਤੇ ਵਿਕਾਸ ਕਾਰਜਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ | ਇਸ ਮੌਕੇ ਡਾ. ਲਛਮਣ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਸਰਪੰਚ ਜਸਪਾਲ ਸਿੰਘ ਗੋਰਾ, ਹਰਮੇਲ ਸਿੰਘ ਬਾਠ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਬਰਾੜ, ਮਨਇੰਦਰ ਸਿੰਘ ਮੰਟੀ ਪ੍ਰਧਾਨ ਸਹਿਕਾਰੀ ਸਭਾਵਾਂ, ਦਿਲਰਾਜ ਸਿੰਘ ਰਾਜਾ ਬਰਾੜ, ਜਗਮੀਤ ਸਿੰਘ ਬਰਾੜ ਕਲੱਬ ਪ੍ਰਧਾਨ, ਕੁਲਬੀਰ ਸਿੰਘ ਗਾਧੀ, ਜੱਸਾ ਸਿੰਘ ਗਿੱਲ, ਜਗਸੀਰ ਸਿੰਘ ਸੀਰਾ ਆਦਿ ਨੇ ਵਿਧਾਇਕ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ |