30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪੰਜਾਬ ਵਪਾਰ ਮੰਡਲ ਦਾ ਜ਼ਿਲ੍ਹਾ ਪੱਧਰੀ ਸਮਾਗਮ <br/>

ਅਜੀਤ ਡੈਸਕ 02-03-2026
ਮਲੋਟ, 1 ਮਾਰਚ (ਰਣਜੀਤ ਸਿੰਘ ਪਾਟਿਲ/ਅਜਮੇਰ ਸਿੰਘ ਬਰਾੜ)-ਪੰਜਾਬ ਵਪਾਰ ਮੰਡਲ ਵਲੋਂ ਜ਼ਿਲ੍ਹਾ ਪੱਧਰੀ ਸੰਮੇਲਨ ਮਲੋਟ ਦੇ ਐਡਵਰਡ ਗੰਜ ਗੈਸਟ ਹਾਊਸ ਵਿਖੇ ਕਰਵਾਇਆ ਗਿਆ | ਇਸ ਮੌਕੇ ਪੰਜਾਬ ਪ੍ਰਧਾਨ ਅਮਿਤ ਕਪੂਰ ਨੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਏਕਤਾ, ਹੱਕਾਂ ਦੀ ਲੜਾਈ ਤੇ ਸਰਕਾਰ ਤੱਕ ਮੰਗਾਂ ਪਹੁੰਚਾਉਣ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ | ਸਮਾਗਮ ਦੀ ਸ਼ੁਰੂਆਤ 'ਵਪਾਰੀ ਏਕਾ ਜ਼ਿੰਦਾਬਾਦ' ਦੇ ਨਾਅਰਿਆਂ ਨਾਲ ਹੋਈ | ਪ੍ਰਧਾਨ ਅਮਿਤ ਕਪੂਰ ਨੇ ਕਿਹਾ ਕਿ ਮਲੋਟ ਸ਼ਹਿਰ ਦੇ ਵਪਾਰੀਆਂ ਵਲੋਂ ਦਿੱਤੇ ਸੱਦੇ ਲਈ ਉਹ ਧੰਨਵਾਦੀ ਹਨ | ਮੀਟਿੰਗ ਦੌਰਾਨ ਵੱਖ-ਵੱਖ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨੇ ਆਨਲਾਈਨ ਵਪਾਰ ਕਾਰਨ ਛੋਟੇ ਦੁਕਾਨਦਾਰਾਂ ਨੂੰ ਨੁਕਸਾਨ, ਸਬਜ਼ੀ ਮੰਡੀ ਦੇ ਵਪਾਰੀਆਂ ਦੇ ਕਮਿਸ਼ਨ ਅਤੇ ਆੜ੍ਹਤੀਆਂ ਨਾਲ ਸੰਬੰਧਿਤ ਮੁੱਦੇ, ਫਾਇਨਾਂਸ ਕੰਪਨੀਆਂ ਵਲੋਂ ਤੰਗ ਪ੍ਰੇਸ਼ਾਨੀ, ਦੁਕਾਨਾਂ 'ਤੇੇ ਗੁੰਡਾਗਰਦੀ ਅਤੇ ਸੁਰੱਖਿਆ ਦੀ ਕਮੀ, ਹੜ੍ਹਾਂ ਤੇ ਅੱਗ ਜਿਹੀਆਂ ਆਫ਼ਤਾਂ ਵਿਚ ਨੁਕਸਾਨ ਦੀ ਭਰਪਾਈ ਨਾ ਹੋਣਾ, ਭਰਪੂਰ ਜੀ.ਐੱਸ.ਟੀ. ਦੇਣ ਦੇ ਬਾਵਜੂਦ ਵਪਾਰੀਆਂ ਲਈ ਪੈਨਸ਼ਨ ਜਾਂ ਸੁਰੱਖਿਆ ਯੋਜਨਾ ਦੀ ਗ਼ੈਰਹਾਜ਼ਰੀ ਆਦਿ ਆਪਣੀਆਂ ਸਮੱਸਿਆਵਾਂ ਰੱਖੀਆਂ ਗਈ | ਪ੍ਰਧਾਨ ਅਮਿਤ ਕਪੂਰ ਨੇ ਕਿਹਾ ਕਿ ਵਪਾਰੀ ਸਰਕਾਰ ਲਈ ਬਿਨਾਂ ਤਨਖ਼ਾਹ ਦੇ ਮੁਲਾਜ਼ਮ ਹਨ, ਜੋ ਜੀ.ਐੱਸ.ਟੀ. ਰਾਹੀਂ ਸਰਕਾਰ ਦੀ ਆਮਦਨੀ ਯਕੀਨੀ ਬਣਾਉਂਦੇ ਹਨ, ਪਰ ਉਨ੍ਹਾਂ ਦੀ ਭਲਾਈ ਲਈ ਕੋਈ ਢੰਗ ਦੀ ਯੋਜਨਾ ਨਹੀਂ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਬਜਟ ਆਉਣ ਤੋਂ ਪਹਿਲਾਂ ਉਨ੍ਹਾਂ ਸਭ ਐਸੋਸੀਏਸ਼ਨਾਂ ਨੂੰ ਲਿਖ਼ਤੀ ਰੂਪ ਵਿਚ ਆਪਣੀਆਂ ਮੰਗਾਂ ਭੇਜਣ ਲਈ ਕਿਹਾ, ਤਾਂ ਜੋ ਰਾਜ ਪੱਧਰ 'ਤੇ ਸਰਕਾਰ ਤੱਕ ਆਵਾਜ਼ ਨੂੰ ਪਹੁੰਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੋਂ ਵੀ ਪਿੱਛੇ ਨਹੀਂ ਹਟਾਂਗੇ | ਇਸ ਮੌਕੇ ਮਲੋਟ ਵਪਾਰ ਮੰਡਲ ਦੇ ਪ੍ਰਧਾਨ ਪ੍ਰਦੀਪ ਢੀਂਗੜਾ ਨੇ ਖੁੱਲੇ੍ਹ ਤੌਰ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਸਾਥੀਆਂ ਦਾ ਧੰਨਵਾਦ ਕਰਨ ਤੋਂ ਇਲਾਵਾ ਖ਼ਾਸ ਤੌਰ 'ਤੇ ਪੰਜਾਬ ਪ੍ਰਧਾਨ ਅਮਿਤ ਕਪੂਰ ਦਾ ਧੰਨਵਾਦ ਕੀਤਾ | ਇਸ ਮੌਕੇ ਮਲੋਟ ਵਪਾਰ ਮੰਡਲ ਦੇ ਪ੍ਰਧਾਨ ਪ੍ਰਦੀਪ ਧੀਂਗੜਾ, ਸੁਭਾਸ਼ ਕੱਕੜ, ਨਰਸਿੰਗ ਦਾਸ ਚਲਾਣਾ, ਕੁਲਵਿੰਦਰ ਪੂਣੀਆ, ਮੇਜਰ ਸਿੰਘ ਢਿੱਲੋਂ, ਡਾ. ਰਜਿੰਦਰ ਜੁਨੇਜਾ (ਕੈਮਿਸਟ ਐਸੋਸੀਏਸ਼ਨ), ਰਕੇਸ਼ ਗਰੋਵਰ (ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ), ਸਤੀਸ਼ ਗੋਇਲ (ਡਿਸਟ੍ਰੀਬਿਊਟਰ ਐਸੋਸੀਏਸ਼ਨ), ਵਿਕਾਸ ਗੁਪਤਾ, ਵਿਨੋਦ ਕੁਮਾਰ ਸ਼ਰਮਾ, ਸੁਰਿੰਦਰ ਛਿੰਦੀ, ਜਗਦੀਸ਼ ਸ਼ਰਮਾ, ਮਲਕੀਤ ਸਿੰਘ, ਗੁਲਸ਼ਨ ਭਟੇਜਾ, ਰਵੀ ਬੰਸਲ, ਜੋਤੀ ਗਰੋਵਰ ਸਮੇਤ ਵੱਖ-ਵੱਖ ਇਲਾਕਿਆਂ ਤੋਂ ਆਏ ਵਪਾਰੀ ਤੇ 40 ਯੂਨੀਅਨਾਂ ਦੇ ਮੈਂਬਰ ਵੱਡੀ ਗਿਣਤੀ ਵਿਚ ਮੌਜੂਦ ਸਨ | ਸਮਾਗਮ ਦੌਰਾਨ ਵਪਾਰੀਆਂ ਨੇ ਏਕਤਾ ਦਾ ਸੰਦੇਸ਼ ਦਿੰਦਿਆਂ ਆਪਣੇ ਹੱਕਾਂ ਲਈ ਇਕਜੁੱਟ ਹੋ ਕੇ ਆਵਾਜ਼ ਉਠਾਉਣ ਦਾ ਸੰਕਲਪ ਲਿਆ | ਪ੍ਰਧਾਨ ਅਮਿਤ ਕਪੂਰ ਨੇ ਭਰੋਸਾ ਦਿਵਾਇਆ ਕਿ ਵਪਾਰ ਮੰਡਲ ਹਰ ਪੱਧਰ 'ਤੇ ਵਪਾਰੀਆਂ ਦੀ ਲੜਾਈ ਲੜੇਗਾ ਅਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮਨਵਾਉਣ ਲਈ ਪੂਰਾ ਯਤਨ ਕੀਤਾ ਜਾਵੇਗਾ |

ਪਿਛਲੀ ਖ਼ਬਰ ਨਸ਼ੇ ਦੀ ਹਾਲਤ 'ਚ ਪੁਲਿਸ ਵਲੋਂ ਇਕ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਬਰਨਾਲਾ ਰੈਲੀ ਨੇ ਕਾਂਗਰਸੀ ਵਰਕਰਾਂ 'ਚ ਜੋਸ਼ ਭਰਿਆ- ਜਸਵਿੰਦਰ ਬਰਾੜ ਕੋਟਸੁਖੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।