30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਨਸ਼ੇ ਦੀ ਹਾਲਤ 'ਚ ਪੁਲਿਸ ਵਲੋਂ ਇਕ ਵਿਅਕਤੀ ਗਿ੍ਫ਼ਤਾਰ

ਅਜੀਤ ਡੈਸਕ 02-03-2026
ਕੋਟਕਪੂਰਾ, 1 ਮਾਰਚ (ਮੋਹਰ ਸਿੰਘ ਗਿੱਲ)-ਹੌਲਦਾਰ ਗੁਰਸੇਵਕ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਸਿੱਖਾਂ ਵਾਲਾ, ਨੱਥੇਵਾਲਾ, ਚਮੇਲੀ ਹੁੰਦੇ ਹੋਇਆਂ ਪਿੰਡ ਨੰਗਲ ਨੂੰ ਜਾ ਰਹੇ ਸਨ ਤਾਂ ਸੜਕ ਦੇ ਖੱਬੇ ਹੱਥ ਬਣੇ ਪਿੰਡ ਚਮੇਲੀ ਦੇ ਵਾਟਰ ਵਰਕਸ ਵਾਲੀ ਪਹੀ 'ਤੇ ਇਕ ਮੋਨਾ ਨੌਜਵਾਨ, ਜਿਸ ਦੀ ਉਮਰ ਕਰੀਬ 30/32 ਸਾਲ ਜਾਪਦੀ ਸੀ | ਸੜਕ ਵੱਲ ਨੂੰ ਪੈਦਲ ਆਉਂਦਾ ਹੋਇਆ ਦਿਖਾਈ ਦਿੱਤਾ, ਜੋ ਝੁੂਲ ਝੁੂਲ ਕੇ ਤੁਰ ਰਿਹਾ ਸੀ, ਜਿਸ ਦੇ ਤੁਰਨ ਦੇ ਤਰੀਕੇ ਤੋਂ ਉਸ ਦਾ ਕੋਈ ਨਸ਼ਾ ਵਗੈਰਾ ਕੀਤਾ ਹੋਇਆ ਜਾਪਦਾ ਸੀ | ਜਿਸ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਗੁਰਪਿਆਰ ਸਿੰਘ ਗੋਰਾ ਵਾਸੀ ਪਿੰਡ ਨੰਗਲ, ਜ਼ਿਲ੍ਹਾ ਫ਼ਰੀਦਕੋਟ ਦੱਸਿਆ | ਦੌਰਾਨੇ ਤਫ਼ਤੀਸ਼ ਉਕਤ ਦਾ ਡੋਪ ਟੈਸਟ ਤੇ ਮੈਡੀਕਲ ਚੈਕਅਪ ਸਿਵਲ ਹਸਪਤਾਲ ਫ਼ਰੀਦਕੋਟ ਤੋਂ ਕਰਵਾਇਆ | ਡਾਕਟਰੀ ਰਿਪੋਰਟ ਡੋਪ ਟੈਸਟ ਉਸ ਨੇ ਕਥਿਤ ਨਸ਼ੇ ਦਾ ਸੇਵਨ ਕੀਤਾ ਹੋਇਆ ਹੋਣ ਕਰਕੇ ਇਸ ਸਬੰਧੀ ਥਾਣਾ ਸਦਰ ਕੋਟਕਪੂਰਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ |

ਪਿਛਲੀ ਖ਼ਬਰ ਸਰਕਾਰ ਆਉਣ 'ਤੇ ਸੂਬੇ 'ਚ ਖੇਡਾਂ ਦੇ ਵੱਡੇ ਸਟੇਡੀਅਮ ਬਣਾਏ ਜਾਣਗੇ-ਸੁਖਬੀਰ <br/> ਅਗਲੀ ਖ਼ਬਰ ਪੰਜਾਬ ਵਪਾਰ ਮੰਡਲ ਦਾ ਜ਼ਿਲ੍ਹਾ ਪੱਧਰੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।