30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸਰਕਾਰ ਆਉਣ 'ਤੇ ਸੂਬੇ 'ਚ ਖੇਡਾਂ ਦੇ ਵੱਡੇ ਸਟੇਡੀਅਮ ਬਣਾਏ ਜਾਣਗੇ-ਸੁਖਬੀਰ <br/>

ਅਜੀਤ ਡੈਸਕ 02-03-2026
ਫ਼ਰੀਦਕੋਟ, 1 ਮਾਰਚ (ਜਸਵੰਤ ਸਿੰਘ ਪੁਰਬਾ)-ਪੰਜਾਬ 'ਚ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ, ਉਦੋਂ ਹੀ ਸੂਬੇ ਵਿਚ ਨੌਜਵਾਨਾਂ ਦੇ ਖੇਡਾਂ ਲਈ ਵੱਡੇ ਪੱਧਰ 'ਤੇ ਫ਼ੰਡ ਰੱਖੇ ਜਾਂਦੇ ਸਨ ਪਰ ਮੌਜੂਦਾ ਸਰਕਾਰ ਨੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਲਗਾਉਣ ਦੀ ਬਜਾਏ ਨਸ਼ਿਆਂ, ਬੇਰੁਜ਼ਗਾਰੀ ਦੀ ਦਲ ਦਲ ਵੱਲ ਧੱਕ ਦਿੱਤਾ ਹੈ | ਜਿਸ ਕਾਰਨ ਪੰਜਾਬ ਦੇ ਨੌਜਵਾਨਾਂ ਦਾ ਖੇਡਾਂ ਪ੍ਰਤੀ ਜਜ਼ਬਾ ਉੱਚ ਪੱਧਰ 'ਤੇ ਪਹੁੰਚਣ ਤੋਂ ਪਹਿਲਾਂ ਹੀ ਠੁੱਸ ਹੁੰਦਾ ਨਜ਼ਰ ਆ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਿੰਡ ਹਰੀਨੌ ਵਿਖੇ ਕਰਵਾਏ ਗਏ ਟੂਰਨਾਮੈਂਟ 'ਚ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਸਵ: ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਆਪਣੇ ਕਾਰਜਕਾਲ ਸਮੇਂ ਨੌਜਵਾਨਾਂ ਲਈ ਖੇਡਾਂ ਲਈ ਵੱਡੇ ਪੱਧਰ 'ਤੇ ਫ਼ੰਡ ਜਾਰੀ ਕੀਤੇ ਸਨ ਤੇ ਅੱਜ ਵੱਖ- ਵੱਖ ਖੇਡਾਂ ਦੇ ਖਿਡਾਰੀ ਵਿਸ਼ਵ ਪੱਧਰ 'ਤੇ ਆਪਣਾ ਨਾਮਨਾ ਕਮਾ ਰਹੇ ਸਨ | ਉਨ੍ਹਾਂ ਕਿਹਾ ਕਿ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਪੰਜਾਬ ਦੇ ਹਰ ਕੋਨੇ 'ਚ ਆਊਟਡੋਰ ਤੇ ਇਨਡੋਰ ਸਟੇਡੀਅਮ ਬਣਾਏ ਜਾਣਗੇ | ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਖੇਡਾਂ ਪ੍ਰਤੀ ਸਰਕਾਰ ਆਉਣ 'ਤੇ ਵੱਡੇ ਬਜਟ ਰਾਹੀਂ ਖਿਡਾਰੀਆਂ ਨੂੰ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਫਿਰ ਤੋਂ ਕਬੱਡੀ ਕੱਪ ਅਤੇ ਹੋਰ ਟੂਰਨਾਮੈਂਟ ਪਹਿਲਾਂ ਵਾਂਗ ਚਲਾਏ ਜਾਣਗੇ | ਇਸ ਮੌਕੇ ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਜਗਸੀਰ ਸਿੰਘ ਸ਼ੀਰਾ, ਸ਼ਹਿਰੀ ਪ੍ਰਧਾਨ, ਜਸਵੀਰ ਸਿੰਘ ਢਿੱਲੋਂ ਸ਼ਹਿਰੀ ਪ੍ਰਧਾਨ, ਹੈਪੀ ਬਰਾੜ ਖਾਰਾ, ਹੈਪੀ ਬਰਾੜ ਚੱਕ ਕਲਿਆਣ, ਅੰਮਿ੍ਤਪਾਲ ਸਿੰਘ ਯੂਥ ਆਗੂ, ਲੱਬੀ ਸਹੋਤਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਾਰਟੀ ਦੀ ਮਜ਼ਬੂਤੀ ਲਈ ਅਜੇ ਸ਼ਰਮਾ ਲਗਾਤਾਰ ਕਰ ਰਹੇ ਵਰਕਰਾਂ ਨਾਲ ਮੀਟਿੰਗਾਂ <br/> ਅਗਲੀ ਖ਼ਬਰ ਨਸ਼ੇ ਦੀ ਹਾਲਤ 'ਚ ਪੁਲਿਸ ਵਲੋਂ ਇਕ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।