20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨਾਵਾਰ ਮੀਟਿੰਗ

ਅਜੀਤ ਡੈਸਕ 11-05-2026
ਫ਼ਰੀਦਕੋਟ, 10 ਮਈ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਭਗਤ ਸਿੰਘ ਪਾਰਕ ਫਰੀਦਕੋਟ ਵਿਖੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਗਿੱਲ ਸੰਧਵਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਸੂਬਾ ਜਨਰਲ ਸਕੱਤਰ ਭੁਪਿੰਦਰ ਸਿੰਘ ਅÏਲਖ, ਅਮਰਜੀਤ ਕੌਰ ਚੰਦਭਾਨ ਜ਼ਿਲ੍ਹਾ ਜਨਰਲ ਸਕੱਤਰ, ਅਰਵਿੰਦਰ ਸਿੰਘ ਚਹਿਲ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਮਦਨ ਲਾਲ ਸਹਾਇਕ ਵਿੱਤ ਸਕੱਤਰ, ਭੁਪਿੰਦਰ ਸਿੰਘ ਕੋਠੇ ਮਹਿਲੜ ਜ਼ਿਲ੍ਹਾ ਸਹਾਇਕ ਸਕੱਤਰ, ਨਛੱਤਰ ਸਿੰਘ ਬਰਾੜ ਜ਼ਿਲ੍ਹਾ ਕਮੇਟੀ ਮੈਂਬਰ, ਗੁਰਚਰਨ ਸਿੰਘ ਸਰਾਂ ਬਲਾਕ ਪ੍ਰਧਾਨ ਫ਼ਰੀਦਕੋਟ, ਕੁਲਵਿੰਦਰ ਸਿੰਘ ਚਹਿਲ, ਰਾਜਮਹਿੰਦਰ ਸਿੰਘ ਚਹਿਲ, ਬਲਵੀਰ ਸਿੰਘ ਚਹਿਲ ਸੀਨੀਅਰ ਮੀਤ ਪ੍ਰਧਾਨ ਪਿੰਡ ਚਹਿਲ, ਗੁਰਪਿਆਰ ਸਿੰਘ ਇਕਾਈ ਪ੍ਰਧਾਨ ਪੱਖੀ ਖ਼ੁਰਦ, ਸਤਨਾਮ ਸਿੰਘ ਕੈਸ਼ੀਅਰ, ਪਰਮਜੀਤ ਸਿੰਘ ਜਨਰਲ ਸਕੱਤਰ ਇਕਾਈ ਪੱਖੀ ਖ਼ੁਰਦ ਆਦਿ ਆਗੂ ਹਾਜ਼ਰ ਹੋਏ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਗੁਰਪ੍ਰੀਤ ਸਿੰਘ ਚਹਿਲ ਉਰਫ਼ ਗੋਲੀ ਪੁੱਤਰ ਬਲਵੀਰ ਸਿੰਘ ਚਹਿਲ ਜੋ ਪਿਛਲੀ 23 ਅਪ੍ਰੈਲ ਨੂੰ ਅਚਾਨਕ ਮੌਤ ਹੋ ਗਈ ਸੀ, ਗੁਰਪ੍ਰੀਤ ਸਿੰਘ ਦੀ ਲਾਸ਼ ਪਿੰਡ ਪੱਕਾ ਤੋਂ ਸ਼ੱਕੀ ਹਲਾਤਾਂ ਵਿਚ ਪਾਈ ਗਈ ਸੀ, ਗੁਰਪ੍ਰੀਤ ਸਿੰਘ ਦੀ ਮੋਤ ਦੀ ਪੜਤਾਲ ਸਬੰਧੀ ਬਲਵੀਰ ਸਿੰਘ ਪੁੱਤਰ ਹਰਬੰਸ ਸਿੰਘ ਵਲੋਂ ਕਲੇਰ ਚੌਂਕੀ ਵਿਚ ਦਰਖਾਸਤ ਦਿੱਤੀ ਗਈ, ਜਿਸ ਦਰਖਾਸਤ ਉਪਰ ਨੰਬਰ ਲਾਉਣ ਦੇ ਬਾਵਜੂਦ ਵੀ ਉਸ ਦਰਖਾਸਤ ਨੂੰ ਦਰਜ਼ ਨਹੀਂ ਕੀਤਾ ਗਿਆ ਅਤੇ ਲਗਾਤਾਰ ਕੋਈ ਵੀ ਕਾਰਵਾਈ ਕਰਨ ਤੋਂ ਪਾਸਾ ਵੱਟਿਆ ਗਿਆ | ਕਾਰਵਾਈ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਕਲੇਰ ਚੌਂਕੀ ਇੰਚਾਰਜ ਹਰਦੇਵ ਸਿੰਘ ਨੂੰ ਅਤੇ ਉੱਚ ਅਧਿਕਾਰੀਆਂ ਨੂੰ ਮਿਲਿਆ ਗਿਆ | ਪਰ ਇਸ ਨੂੰ ਅਣਗੌਲਿਆਂ ਕੀਤਾ ਗਿਆ ਅਤੇ ਕੋਈ ਕਾਰਵਾਈ ਨਹੀਂ ਕੀਤੀ ਗਈ | ਭਾਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ 12 ਮਈ ਤੱਕ ਜੇਕਰ ਪੁਲਿਸ ਵਲੋਂ ਪਰਚਾ ਦਰਜ ਕਰ ਕੇ ਕਾਰਵਾਈ ਨਹੀਂ ਕੀਤੀ ਤਾਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ 13 ਮਈ ਨੂੰ ਥਾਣਾ ਸਦਰ ਫ਼ਰੀਦਕੋਟ ਦੇ ਗੇਟ ਮੂਹਰੇ ਪੱਕਾ ਧਰਨਾ ਲਾਇਆ ਜਾਵੇਗਾ ਜਦ ਤੱਕ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਅਤੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਲੋਂ ਰੱਖੇ 15 ਤਰੀਕ ਨੂੰ ਗਵਰਨਰ ਹਾਊਸ ਦੇ ਵਿਰੋਧ ਪ੍ਰਦਰਸ਼ਨ ਵਿਚ ਵੱਡੀ ਗਿਣਤੀ 'ਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਸ਼ਮੂਲੀਅਤ ਕਰੇਗੀ |
ਪਿਛਲੀ ਖ਼ਬਰ ਆਪ ਸਰਕਾਰ ਵਲੋਂ ਕਾਂਗਰਸ ਪਾਰਟੀ ਦੇ ਆਗੂਆਂ 'ਤੇ ਸਿਆਸੀ ਬਦਲਾਖ਼ੋਰੀ ਦੀ ਕਾਰਵਾਈ ਗਲਤ - ਸ਼ਿਮਰੇਵਾਲਾ ਅਗਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।