ਕੋਟਕਪੂਰਾ, 11 ਮਈ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਦੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਨੇੜੇ ਇੱਟਾਂ ਦਾ ਭੱਠਾ ਲਿੰਕ ਰੋਡ ਦੁਆਰੇਆਣਾ ਰੋਡ ਕੋਟਕਪੂਰਾ ਕੋਲ ਪੁੱਜੀ ਤਾਂ ਸਾਹਮਣੇ ਤੋਂ ਦੋ ਮੋਨੇ ਸ਼ੱਕੀ ਨੌਜਵਾਨ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਉਕਤ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਅਤੇ ਤਲਾਸ਼ੀ ਲਈ | ਤਲਾਸ਼ੀ ਦੌਰਾਨ ਹਰਸ਼ ਕੁਮਾਰ ਅਤੇ ਅਕਾਸ਼ਦੀਪ ਦੋਵੇਂ ਵਾਸੀ ਕੋਟਕਪੂਰਾ ਕੋਲੋਂ 30 ਗ੍ਰਾਮ ਹੈਰੋਇਨ ਅਤੇ 10,000 ਰੁਪਏ ਭਾਰਤੀ ਕਰੰਸੀ ਨੋਟ ਡਰੱਗ ਮਨੀ ਬਰਾਮਦ ਹੋਏ | ਪੁਲਿਸ ਪਾਰਟੀ ਨੇ ਉਕਤ ਦੋਹਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |