08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਦੁਆਰੇਆਣਾ ਅਤੇ ਕੋਠੇ ਇੰਦਰ ਸਿੰਘ ਤੋਂ ਤੀਰਥ ਯਾਤਰਾ ਲਈ ਸੰਗਤ ਰਵਾਨਾ <br/>

ਅਜੀਤ ਡੈਸਕ 12-05-2026
ਕੋਟਕਪੂਰਾ, 11 ਮਈ (ਮੋਹਰ ਸਿੰਘ ਗਿੱਲ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਦੁਆਰੇਆਣਾ ਅਤੇ ਪਿੰਡ ਕੋਠੇ ਇੰਦਰ ਸਿੰਘ ਤੋਂ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਬੱਸਾਂ ਨੂੰ ਰਵਾਨਾ ਕੀਤਾ | ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕ ਸੇਵਾ ਦਾ ਇਹ ਵੱਡਾ ਮੌਕਾ ਮਿਲਿਆ ਹੈ | ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਰਾਹੀਂ ਉਨ੍ਹਾਂ ਮਾਤਾਵਾਂ, ਭੈਣਾਂ ਅਤੇ ਬਜ਼ੁਰਗਾਂ ਦੇ ਸੁਪਨੇ ਸਾਕਾਰ ਹੋ ਰਹੇ ਹਨ, ਜਿੰਨ੍ਹਾਂ ਲਈ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੀ ਖ਼ਾਹਿਸ਼ ਕੇਵਲ ਮਨ 'ਚ ਰਹਿ ਜਾਂਦੀ ਸੀ | ਇਹ ਯਾਤਰਾਵਾਂ ਸਿਰਫ਼ ਧਾਰਮਿਕ ਹੀ ਨਹੀਂ, ਸਗੋਂ ਆਤਮਿਕ ਸ਼ਾਂਤੀ ਅਤੇ ਸਮਾਜਿਕ ਏਕਤਾ ਦਾ ਵੀ ਵੱਡਾ ਸਾਧਨ ਹਨ | ਇਸ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ |

ਪਿਛਲੀ ਖ਼ਬਰ 30 ਗਰਾਮ ਹੈਰੋਇਨ ਅਤੇ ਦਸ ਹਜ਼ਾਰ ਨਕਦੀ ਸਮੇਤ ਦੋ ਗਿ੍ਫ਼ਤਾਰ <br/> ਅਗਲੀ ਖ਼ਬਰ ਸੁਸਾਇਟੀਆਂ ਦਾ ਹੱਦ ਕਰਜ਼ਾ ਫ਼ੈਸਲਾ ਵਾਪਸ ਲੈਣਾ ਬੇਹੱਦ ਨਿੰਦਣਯੋਗ - ਬਰਾੜ ਕੋਟਸੁਖੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।