08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕਿਸਾਨਾਂ ਨੇ ਲਗਾਇਆ ਪੰਜਾਬ ਸਰਕਾਰ ਖ਼ਿਲਾਫ਼ ਕੋਆਪ੍ਰੇਟਿਵ ਬੈਂਕ ਅੱਗੇ ਧਰਨਾ

ਅਜੀਤ ਡੈਸਕ 12-05-2026
ਫ਼ਰੀਦਕੋਟ, 11 ਮਈ (ਸਰਬਜੀਤ ਸਿੰਘ)-ਅੱਜ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਸਥਾਨਕ ਕੋਆਪ੍ਰੇਟਿਵ ਬੈਂਕ ਅੱਗੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਵਿਚ ਧਰਨਾ ਲਗਾਇਆ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਕਿਸਾਨ ਆਗੂ ਅਮਨਦੀਪ ਸਿੰਘ ਖ਼ਾਲਸਾ, ਬਲਾਕ ਪ੍ਰਧਾਨ ਸਾਦਿਕ, ਕੁਲਦੀਪ ਸਿੰਘ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਹਰੀਏਵਾਲਾ ਬਲਾਕ ਪ੍ਰਧਾਨ ਕੋਟਕਪੂਰਾ, ਅੰਗਰੇਜ਼ ਸਿੰਘ ਅਤੇ ਸੁਰਿੰਦਰ ਸਿੰਘ ਬਲਾਕ ਸਕੱਤਰ ਫ਼ਰੀਦਕੋਟ ਨੇ ਦੱਸਿਆ ਕਿ ਕੋਆਪ੍ਰੇਟਿਵ ਸੁਸਾਇਟੀਆਂ ਨਾਲ ਜੁੜੇ ਕਿਸਾਨਾਂ ਦੀ ਮਹਿੰਗਾਈ ਨੂੰ ਵੇਖਦੇ ਹੋਏ ਪ੍ਰਤੀ ਏਕੜ ਕਰਜ਼ਾ ਹੱਦ ਵਧਾਈ ਗਈ ਸੀ, ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਸ ਨੂੰ ਵਾਪਸ ਲੈਂਦੇ ਹੋਏ ਪੁਰਾਣੀ ਹੱਦ ਰੱਖਣੀ ਅਤੇ ਵਾਧੇ ਨੂੰ ਵਾਪਿਸ ਲੈ ਕੇ ਕਿਸਾਨ ਵਿਰੋਧੀ ਆਪਣੀ ਮਨਸ਼ਾ ਨੂੰ ਜਾਹਰ ਕੀਤਾ ਹੈ | ਉਨ੍ਹਾਂ ਕਿਹਾ ਕਿ ਜਥੇਬੰਦੀ ਮੰਗ ਕਰਦੀ ਹੈ ਕਿ ਕਰਜਾ ਹੱਦ ਨੂੰ ਮੁੜ ਵਧਾ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ | ਉਨ੍ਹਾਂ ਮੰਗ ਕੀਤੀ ਕਿ ਸੁਸਾਇਟੀਆਂ ਤੋਂ ਖਾਦਾਂ ਨਾਲ ਹੋਰ ਦਿੱਤਾ ਜਾਣ ਵਾਲਾ ਨਾਜਾਇਜ਼ ਸਮਾਨ ਬੰਦ ਕੀਤਾ ਜਾਵੇ, ਪ੍ਰਾਇਮਰੀ ਖੇਤੀਬਾੜੀ ਵਿਕਾਸ ਨਾਲ ਜੁੜੇ ਡਿਫ਼ਾਲਟਰ ਚੱਲ ਰਹੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ ਅਤੇ ਉਨ੍ਹਾਂ ਦਾ ਕਰਜ਼ਾ ਵਾਅਦੇ ਅਨੁਸਾਰ ਮੁਆਫ਼ ਕੀਤਾ ਜਾਵੇ ਨਹੀਂ ਤਾਂ ਵਨ ਟਾਈਮ ਸੈਟਰਮੈਂਟ ਕੀਤੀ ਜਾਵੇ | ਇਸ ਸੰਬੰਧੀ ਇਕ ਮੰਗ-ਪੱਤਰ ਕਿਸਾਨ ਆਗੂਆਂ ਵਲੋਂ ਬੈਂਕ ਮੈਨੇਜਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ | ਇਸ ਮੌਕੇ ਗੁਰਸੇਵਕ ਸਿੰਘ, ਕੌਰ ਸਿੰਘ ਮਚਾਕੀ, ਗੁਰਦਿੱਤ ਸਿੰਘ ਜਲਾਲੇਆਣਾ, ਰਾਜਾ ਸਿੰਘ ਝੋਕ ਸਰਕਾਰੀ, ਗੁਰਸਿਮਰਨ ਸਿੰਘ ਆਦਿ ਨੇ ਸੰਬੋਧਨ ਕੀਤਾ |
ਪਿਛਲੀ ਖ਼ਬਰ ਮੋਗਾ ਦੇ ਪਿੰਡ ਸਮਾਧ ਭਾਈ ਦੀ ਰਮਨਦੀਪ ਕੌਰ ਨੇ ਮੈਰਿਟ ਵਿਚ ਦਰਜ਼ ਕਰਾਇਆ ਆਪਣਾ ਨਾਮ ਅਗਲੀ ਖ਼ਬਰ ਪਿੰਡ ਢਿਲਵਾਂ ਖੁਰਦ ਦੇ ਕਿਸਾਨਾਂ ਦੀਆਂ ਕਈ ਮੋਟਰਾਂ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।