08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮੋਗਾ ਦੇ ਪਿੰਡ ਸਮਾਧ ਭਾਈ ਦੀ ਰਮਨਦੀਪ ਕੌਰ ਨੇ ਮੈਰਿਟ ਵਿਚ ਦਰਜ਼ ਕਰਾਇਆ ਆਪਣਾ ਨਾਮ

ਅਜੀਤ ਡੈਸਕ 12-05-2026
ਸਮਾਧ ਭਾਈ, 11 ਮਈ (ਜਗਰੂਪ ਸਿੰਘ ਸਰੋਆ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿੱਚ ਪਿੰਡ ਸਮਾਧ ਭਾਈ ਦੇ ਬਾਬਾ ਭਾਈ ਰੂਪ ਚੰਦ ਮਾਡਲ ਹਾਈ ਸਕੂਲ ਦੀ ਵਿਦਿਆਰਥਣ ਰਮਨਦੀਪ ਕੌਰ ਪੁੱਤਰੀ ਹਰਬੰਸ ਸਿੰਘ ਸਰੋਆ ਨੇ 650 'ਚੋਂ 635 ਅੰਕ ਹਾਸਲ ਕਰਦਿਆਂ ਮੈਰਿਟ ਸੂਚੀ ਵਿਚ ਆਪਣਾ ਨਾਮ ਦਰਜ ਕਰਾਇਆ | ਰਮਨਦੀਪ ਕੌਰ ਨੇ ਪੰਜਾਬ ਵਿਚੋਂ ਦਸਵਾਂ ਸਥਾਨ ਅਤੇ ਮੋਗਾ ਜ਼ਿਲੇ੍ਹ ਵਿਚੋਂ ਦੂਸਰਾ ਸਥਾਨ ਹਾਸਲ ਕਰਕੇ ਆਪਣੇ ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਇੱਥੇ ਦੱਸਣਯੋਗ ਹੈ ਕਿ ਰਮਨਦੀਪ ਕੌਰ ਦੀ ਵੱਡੀ ਭੈਣ ਰਾਜਦੀਪ ਕੌਰ ਨੇ ਵੀ ਪਿਛਲੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਦੇ ਨਤੀਜਿਆਂ ਵਿਚੋਂ ਬਿਹਤਰ ਪ੍ਰਦਰਸ਼ਨ ਕਰਦਿਆਂ ਮੈਰਿਟ 'ਚ ਸਥਾਨ ਹਾਸਲ ਕਰਕੇ ਮਾਣ ਖੱਟਿਆ ਸੀ |
ਪਿਛਲੀ ਖ਼ਬਰ ਟੀ.ਬੀ ਦੇ ਲੱਛਣ ਤੇ ਇਲਾਜ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਕਿਸਾਨਾਂ ਨੇ ਲਗਾਇਆ ਪੰਜਾਬ ਸਰਕਾਰ ਖ਼ਿਲਾਫ਼ ਕੋਆਪ੍ਰੇਟਿਵ ਬੈਂਕ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।