04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸਤੀਸ਼ ਗਰਗ ਕੇ.ਪੀ. ਅਕਾਲੀ ਦਲ ਦੇ ਸਨਅਤ ਤੇ ਵਪਾਰ ਵਿੰਗ ਲੰਬੀ ਦੇ ਪ੍ਰਧਾਨ ਨਿਯੁਕਤ

ਅਜੀਤ ਡੈਸਕ 11-06-2026
ਮੰਡੀ ਕਿੱਲਿਆਂਵਾਲੀ, 10 ਜੂਨ (ਇਕਬਾਲ ਸਿੰਘ ਸ਼ਾਂਤ)-ਹਲਕਾ ਲੰਬੀ ਤੇ ਡੱਬਵਾਲੀ ਖੇਤਰ ਦੇ ਪ੍ਰਮੁੱਖ ਵਪਾਰੀ ਅਤੇ ਅਗਰਵਾਲ ਆਗੂ ਸਤੀਸ਼ ਗਰਗ ਕੇ.ਪੀ. ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਨਅਤ ਤੇ ਵਪਾਰ ਵਿੰਗ ਹਲਕਾ ਲੰਬੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਹ ਨਿਯੁਕਤੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਸ਼ਵਰੇ ਨਾਲ ਵਿੰਗ ਦੇ ਸੂਬਾ ਪ੍ਰਧਾਨ ਐੱਨ.ਕੇ. ਸ਼ਰਮਾ ਵਲੋਂ ਕੀਤੀ ਗਈ ਹੈ | ਸਤੀਸ਼ ਗਰਗ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਹਲਕਾ ਲੰਬੀ ਦੇ ਖ਼ਜ਼ਾਨਚੀ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ | ਉਹ ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀਆਂ ਵਿਚ ਵੀ ਸ਼ੁਮਾਰ ਰਹੇ ਹਨ | ਸਰਹੱਦੀ ਖੇਤਰ ਦੀਆਂ ਵਪਾਰਕ ਸਫ਼ਾਂ ਵਿਚ ਉਨ੍ਹਾਂ ਦਾ ਚੰਗਾ ਪ੍ਰਭਾਵ ਹੈ | ਉਹ 2018 ਵਿਚ ਫਸਵੇਂ ਮੁਕਾਬਲੇ 'ਚ 46 ਵੋਟਾਂ ਦੇ ਫ਼ਰਕ ਨਾਲ ਅਗਰਵਾਲ ਸਭਾ ਡੱਬਵਾਲੀ (ਰਜਿ.) ਦੇ ਪ੍ਰਧਾਨ ਵੀ ਚੁਣੇ ਗਏ ਸਨ | ਉਨ੍ਹਾਂ ਦੇ ਪਿਤਾ ਲਾਲਾ ਪੰਨਾ ਲਾਲ (ਜੋਗੇਵਾਲਾ) 1990 ਦੇ ਦਹਾਕੇ ਵਿਚ ਡੱਬਵਾਲੀ ਨਗਰ ਪਾਲਿਕਾ ਦੇ ਪ੍ਰਧਾਨ ਰਹੇ ਹਨ | ਉਨ੍ਹਾਂ ਦੀ ਨਿਯੁਕਤੀ 'ਤੇ ਹਲਕੇ ਦੀ ਅਕਾਲੀ ਲੀਡਰਸ਼ਿਪ, ਵਪਾਰੀ ਵਰਗ ਤੇ ਸਮਰਥਕਾਂ ਨੇ ਖ਼ੁਸ਼ੀ ਪ੍ਰਗਟ ਕੀਤੀ ਹੈ | ਸਤੀਸ਼ ਗਰਗ ਨੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਫ਼ਰਜ਼ ਨੂੰ ਤਨਦੇਹੀ ਤੇ ਲਗਨ ਨਾਲ ਨਿਭਾਉਣਗੇ |
ਪਿਛਲੀ ਖ਼ਬਰ ਇੰਟਰਨੈਸ਼ਨਲ ਕਬੱਡੀ ਖਿਡਾਰਨ ਸਿਮਰਨ ਕੰਬੋਜ ਦਾ ਸਨਮਾਨ ਅਗਲੀ ਖ਼ਬਰ ਗੁਰਪ੍ਰੀਤ ਸਿੰਘ ਵਿਰਦੀ ਰਾਮਗੜ੍ਹੀਆ ਵੈਲਫੇਅਰ ਬੋਰਡ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।