ਗਿੱਦੜਬਾਹਾ, 10 ਜੂਨ (ਸ਼ਿਵਰਾਜ ਸਿੰਘ ਬਰਾੜ)-ਇੰਟਰਨੈਸ਼ਨਲ ਕਬੱਡੀ ਖਿਡਾਰਨ ਸਿਮਰਨ ਕੰਬੋਜ ਦਾ ਪਿੰਡ ਗੁਰੂਸਰ ਪਹੁੰਚਣ 'ਤੇ ਸਮੂਹ ਪਿੰਡ ਵਾਸੀਆਂ ਵਲੋਂ ਸਵਾਗਤ ਕੀਤਾ ਗਿਆ | ਕੋਚ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਲੜਕੀ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ | ਅੱਜ ਦੇ ਦੌਰ ਵਿਚ ਲੜਕੀਆਂ ਕਿਸੇ ਨਾਲੋਂ ਘੱਟ ਨਹੀਂ ਹਨ | ਉਨ੍ਹਾਂ ਕਿਹਾ ਕਿ ਸਿਮਰਨ ਕੰਬੋਜ ਆਉਣ ਵਾਲੀ ਪੀੜ੍ਹੀ ਤੇ ਨੌਜਵਾਨਾਂ ਲਈ ਪ੍ਰੇਰਨਾਸਰੋਤ ਹੈ | ਉਨ੍ਹਾਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਸਿਮਰਨ ਕੰਬੋਜ ਅੱਜ ਦੇਸ਼ ਦੀ ਟੀਮ ਵਿਚ ਨੁਮਾਇੰਦਗੀ ਕਰ ਰਹੀ ਹੈ | ਇਸ ਮੌਕੇ ਸਿਮਰਨ ਕੰਬੋਜ ਪਿੰਡ ਦੇ ਖੇਡ ਸਟੇਡੀਅਮ ਵਿਚ ਗਏ, ਜਿੱਥੇ ਬੱਚੇ ਕਬੱਡੀ ਦਾ ਅਭਿਆਸ ਕਰ ਰਹੇ ਸਨ | ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਹ ਆਪਣੀ ਮਾਂ ਖੇਡ ਕਬੱਡੀ ਲਈ ਆਉਣ ਵਾਲਾ ਭਵਿੱਖ ਹਨ | ਉਨ੍ਹਾਂ ਕਿਹਾ ਕਿ ਮਿਹਨਤ ਤੇ ਲਗਨ ਨਾਲ ਆਪਣੀ ਖੇਡ ਵੱਲ ਧਿਆਨ ਦੇਣਾ ਚਾਹੀਦਾ ਹੈ | ਇਸ ਮੌਕੇ ਪਿੰਡ ਦੇ ਸਰਪੰਚ ਸੱਤਪਾਲ ਸਿੰਘ, ਜੱਜੀ ਪੰਚ, ਪੰਜ ਗੁਰਮੀਤ ਸਿੰਘ, ਕਬੱਡੀ ਖਿਡਾਰੀ ਹਰਮੀਤ ਸਿੰਘ, ਬੱਬੂ ਘੋੜਾ, ਪੈਂਟੂ ਸਿੰਘ ਭੂੰਦੜ, ਸੁੱਖੀ ਗੁਰੂਸਰ, ਮੰਗਾ ਸਿੰਘ, ਦਵਿੰਦਰ ਸਿੰਘ, ਗੁਰਸੇਵਕ ਸਿੰਘ ਤੋਂ ਇਲਾਵਾ ਪਿੰਡ ਵਾਸੀ ਵੱਡੀ ਗਿਣਤੀ ਹਾਜਰ ਸਨ |