19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸਿੱਖਿਆ ਵਿਭਾਗ ਤੋਂ ਪ੍ਰਯੋਗੀ ਪ੍ਰੀਖਿਆਵਾਂ ਸੰਬੰਧੀ ਗੈਰ-ਤਰਕਸੰਗਤ ਫ਼ੈਸਲਾ ਵਾਪਸ ਲੈਣ ਦੀ ਮੰਗ

ਅਜੀਤ ਡੈਸਕ 31-01-2026
ਸੰਗਰੂਰ, 30 ਜਨਵਰੀ (ਧੀਰਜ ਪਸੌਰੀਆ)-ਸਿੱਖਿਆ ਵਿਭਾਗ ਆਪਣੇ ਵਲੋਂ ਲਏ ਜਾਂਦੇ ਗੈਰ ਤਰਕਸੰਗਤ ਫ਼ੈਸਲਿਆਂ ਕਾਰਨ ਹਰ ਸਮੇਂ ਸੁਰਖ਼ੀਆਂ ਵਿਚ ਬਣਿਆ ਰਹਿੰਦਾ ਹੈ | 2 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਲੈਣ ਲਈ ਉਨ੍ਹਾਂ ਅਧਿਆਪਕਾਂ ਦੀ ਡਿਊਟੀ ਲਗਾਈ ਜਾ ਰਹੀ ਹੈ, ਜਿਨ੍ਹਾਂ ਨੇ ਉਹ ਵਿਸ਼ਾ ਕਦੇ ਪੜ੍ਹਾਇਆ ਹੀ ਨਹੀਂ | ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਕੌਰ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਸ ਵਿੱਦਿਅਕ ਸੈਸ਼ਨ ਵਿਚ ਲਈਆਂ ਜਾ ਰਹੀਆਂ ਪ੍ਰਯੋਗੀ ਪ੍ਰੀਖਿਆਵਾਂ ਵਿਚ ਅਧਿਆਪਕਾਂ ਦੀ ਡਿਊਟੀ ਉਨ੍ਹਾਂ ਦੀ ਯੋਗਤਾ ਦੇ ਅਧਾਰ 'ਤੇ ਨਹੀਂ ਲਗਾਈ ਜਾ ਰਹੀ ਹੈ | ਇਸ ਤਰ੍ਹਾਂ ਪ੍ਰਯੋਗੀ ਪ੍ਰੀਖਿਆਵਾਂ ਲੈਣ ਵਾਲੇ ਗੈਰ-ਵਿਸ਼ੇ ਦੇ ਅਧਿਆਪਕ, ਵਿਦਿਆਰਥੀਆਂ ਨਾਲ ਕਿਸ ਤਰ੍ਹਾਂ ਇਨਸਾਫ਼ ਕਰ ਸਕਣਗੇ | ਜਥੇਬੰਦੀ ਨੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਵਿਭਾਗ ਵਲੋਂ ਇਸ ਤਰ੍ਹਾਂ ਦਾ ਤਰਕਸੰਗਤ ਫ਼ੈਸਲਾ ਵਾਪਸ ਲਿਆ ਜਾਵੇ ਤਾਂ ਜੋ ਵਿਦਿਆਰਥੀਆਂ ਦਾ ਸਹੀ ਮੁਲਾਂਕਣ ਹੋ ਸਕੇ |

ਪਿਛਲੀ ਖ਼ਬਰ ਗੁਰਦੁਆਰਾ ਕਰਤਾਰਪੁਰ ਸਾਹਿਬ 'ਚ ਕੱਲ੍ਹ ਸਥਾਪਿਤ ਕੀਤਾ ਜਾ ਰਿਹਾ ਹਰੀ ਸਿੰਘ ਨਲਵਾ ਦਾ ਬੁੱਤ <br/> ਅਗਲੀ ਖ਼ਬਰ ਐਸ.ਵਾਈ.ਐਲ. ਜਾਂ ਪਾਣੀ ਸਮਝੌਤੇ ਸਮੇਂ ਸੂਬੇ ਦੇ ਹਿੱਤਾਂ ਨੂੰ ਅਣਗੌਲਿਆ ਨਾ ਜਾਵੇ-ਦਿਓਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।