19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਐਸ.ਵਾਈ.ਐਲ. ਜਾਂ ਪਾਣੀ ਸਮਝੌਤੇ ਸਮੇਂ ਸੂਬੇ ਦੇ ਹਿੱਤਾਂ ਨੂੰ ਅਣਗੌਲਿਆ ਨਾ ਜਾਵੇ-ਦਿਓਲ <br/>

ਅਜੀਤ ਡੈਸਕ 31-01-2026
ਲੋਹਟਬੱਦੀ/ ਜੋਧਾਂ, 30 ਜਨਵਰੀ (ਕੁਲਵਿੰਦਰ ਸਿੰਘ ਡਾਂਗੋ/ ਗੁਰਵਿੰਦਰ ਸਿੰਘ ਹੈਪੀ)-ਸ਼੍ਰੋ੍ਰਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਜਸਕਰਨ ਸਿੰਘ ਦਿਓਲ ਹਲਕਾ ਇੰਚਾਰਜ ਹਲਕਾ ਦਾਖਾ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ 'ਪਹਿਲਾਂ ਪਾਣੀ ਤੈਅ ਹੋ ਜਾਵੇ, ਫਿਰ ਨਹਿਰ ਵੀ ਬਣਾ ਲਵਾਂਗੇ' ਦਿੱਤੇ ਗਏ ਬਿਆਨ 'ਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਐਸ.ਵਾਈ.ਐਲ. ਜਾਂ ਪਾਣੀ ਸਮਝੌਤੇ ਸਮੇਂ ਸੂਬੇ ਦੇ ਹਿੱਤਾਂ ਨੂੰ ਅਣਗੌਲਿਆ ਨਾ ਕੀਤਾ ਜਾਵੇ | ਜਸਕਰਨ ਸਿੰਘ ਦਿਓਲ ਨੇ ਇਹ ਵੀ ਕਿਹਾ ਕਿ ਪਾਣੀ ਦੇ ਖ਼ਤਰਨਾਕ ਸੰਕਟ ਨਾਲ ਜੂਝ ਰਹੇ ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਘਟਣ ਕਾਰਨ ਕਈ ਜ਼ਿਲ੍ਹੇ ਰੇਗਿਸਤਾਨ ਦਾ ਰੂਪ ਲੈਣ ਵੱਲ ਵਧ ਰਹੇ ਹਨ | ਪੰਜਾਬ ਪ੍ਰਤੀ ਚਿੰਤਤ ਬੁੱਧੀਜੀਵੀ, ਵਾਤਾਵਰਨ ਅਤੇ ਭੌਂ ਵਿਗਿਆਨੀ ਪਾਣੀ ਦੀ ਸੰਜਮ ਨਾਲ ਵਰਤੋਂ/ਸੰਭਾਲ ਕਰਨ ਲਈ ਪਹਿਲਾਂ ਹੀ ਚਿਤਾਵਨੀ ਅਤੇ ਨਸ਼ੀਹਤਾਂ ਦੇ ਰਹੇ ਹਨ | ਇਨ੍ਹਾਂ ਹਾਲਾਤਾਂ 'ਚ ਪੰਜਾਬ ਦੇ ਦਰਿਆਵਾਂ 'ਚ ਪਾਣੀ ਦੀ ਕੋਈ ਅਜਿਹੀ ਬੂੰਦ ਨਹੀਂ ਹੈ, ਜੋ ਹੋਰ ਸੂਬੇ ਨੂੰ ਦਿੱਤੀ ਜਾ ਸਕੇ, ਕਿਉਂਕਿ ਸਾਡੇ ਤਾਂ ਪਹਿਲਾਂ ਹੀ 36 'ਚੋਂ 32 ਜ਼ੋਨਾਂ ਨੂੰ ਡਾਰਕ ਜ਼ੋਨ (ਪਾਣੀ ਸਮਾਪਤ) ਐਲਾਨਿਆ ਜਾ ਚੁੱਕਾ ਹੈ |

ਪਿਛਲੀ ਖ਼ਬਰ ਸਿੱਖਿਆ ਵਿਭਾਗ ਤੋਂ ਪ੍ਰਯੋਗੀ ਪ੍ਰੀਖਿਆਵਾਂ ਸੰਬੰਧੀ ਗੈਰ-ਤਰਕਸੰਗਤ ਫ਼ੈਸਲਾ ਵਾਪਸ ਲੈਣ ਦੀ ਮੰਗ ਅਗਲੀ ਖ਼ਬਰ ਕੈਨੇਡਾ 'ਚ ਘਰੇਲੂ ਝਗੜੇ 'ਚ ਮਾਰਿਆ ਗਿਆ ਜੋੜਾ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।