19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਕੈਨੇਡਾ 'ਚ ਘਰੇਲੂ ਝਗੜੇ 'ਚ ਮਾਰਿਆ ਗਿਆ ਜੋੜਾ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ

ਏਕਮਵੀਰ ਸਿੰਘ ਤੇ ਜੈਸਮੀਨ ਕੌਰ <br/> 31-01-2026
ਚੌਂਕੀਮਾਨ, 30 ਜਨਵਰੀ (ਤੇਜਿੰਦਰ ਸਿੰਘ ਚੱਢਾ)-ਕੈਨੇਡਾ 'ਚ ਘਰੇਲੂ ਝਗੜੇ 'ਚ ਮਾਰੇ ਗਏ ਜੋੜੇ ਦੀ ਪਛਾਣ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚੌਂਕੀਮਾਨ ਦੇ ਏਕਮਵੀਰ ਸਿੰਘ ਤੇ ਉਸ ਦੀ ਪਤਨੀ ਜੈਸਮੀਨ ਕੌਰ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਏਕਮਵੀਰ ਸਿੰਘ ਤੇ ਉਸ ਦੀ ਪਤਨੀ ਜੈਸਮੀਨ ਕੈਨੇਡਾ ਦੇ ਸ਼ਹਿਰ ਕੈਲਗਰੀ (ਰੈੱਡਸਟੋਨ ਇਲਾਕੇ) ਉੱਤਰ-ਪੂਰਬ 'ਚ ਰਹਿੰਦੇ ਸਨ, ਜਿਥੇ ਇਹ ਘਟਨਾ ਵਾਪਰੀ | ਇਸ ਘਟਨਾ ਬਾਰੇ ਜਿਵੇਂ ਹੀ ਪਿੰਡ ਚੌਂਕੀਮਾਨ ਵਿਚ ਪਤਾ ਲੱਗਿਆ ਤਾਂ ਸੋਗ ਦੀ ਲਹਿਰ ਦੌੜ ਗਈ | ਇਸ ਮੌਕੇ ਸਰਪੰਚ ਕੇਵਲ ਸਿੰਘ ਧਾਲੀਵਾਲ, ਸਾਬਕਾ ਸਰਪੰਚ ਮਨਜੀਤ ਸਿੰਘ ਪੱਪੂ ਬਦੇਸਾ ਅਮਰੀਕਾ, ਦਲਜੀਤ ਸਿੰਘ ਧਾਲੀਵਾਲ, ਮੁੱਖ ਅਧਿਆਪਕ ਹਰਬੰਸ ਸਿੰਘ ਬਦੇਸਾ, ਅਧਿਆਪਕ ਬਲਜਿੰਦਰ ਸਿੰਘ ਚੌਂਕੀਮਾਨ, ਭਰਪੂਰ ਸਿੰਘ ਧਾਲੀਵਾਲ, ਹਰਜਾਪ ਸਿੰਘ ਚੌਂਕੀਮਾਨ, ਅਮੋਲਕ ਸਿੰਘ ਮਾਨ, ਅੰਬਰਦੀਪ ਸਿੰਘ ਕੱਕੂ ਮਾਨ, ਕਬੱਡੀ ਖਿਡਾਰੀ ਚਰਨਜੀਤ ਸਿੰਘ ਚੰਨਾ ਮਾਨ ਨੇ ਧਾਲੀਵਾਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਕਿਹਾ ਕਿ ਇਹ ਘਟਨਾ ਮੰਦਭਾਗੀ ਹੈ |

ਪਿਛਲੀ ਖ਼ਬਰ ਐਸ.ਵਾਈ.ਐਲ. ਜਾਂ ਪਾਣੀ ਸਮਝੌਤੇ ਸਮੇਂ ਸੂਬੇ ਦੇ ਹਿੱਤਾਂ ਨੂੰ ਅਣਗੌਲਿਆ ਨਾ ਜਾਵੇ-ਦਿਓਲ <br/> ਅਗਲੀ ਖ਼ਬਰ ਮਜੀਠੀਆ ਦੇ ਨਜ਼ਦੀਕੀ ਗੁਲਾਟੀ ਦੀ ਜ਼ਮਾਨਤ ਅਰਜ਼ੀ 'ਤੇ ਵਿਜੀਲੈਂਸ ਅੱਜ ਦਾਇਰ ਕਰੇਗੀ ਜਵਾਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।