01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

'ਅਜੀਤ' ਸਮੂਹ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਮਾਹਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਤੇ ਮਿਡ-ਡੇ ਮੀਲ ਵਰਕਰਾਂ ਨੂੰ ਗਰਮ ਕੰਬਲਾਂ ਦੀ ਵੰਡ <br/>

ਅਜੀਤ ਡੈਸਕ 21-02-2026
ਗੱਗੋਮਾਹਲ/ਰਮਦਾਸ/ਅਜਨਾਲਾ, 20 ਫਰਵਰੀ (ਬਲਵਿੰਦਰ ਸਿੰਘ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ)-ਜ਼ਿਲ੍ਹਾ ਉਪ ਦਫਤਰਾਂ ਦੇ ਇੰਚਾਰਜ ਜੇ. ਬੀ. ਸਿੰਘ, ਜ਼ਿਲ੍ਹਾ ਇੰਚਾਰਜ ਅੰਮਿ੍ਤਸਰ ਜਸਵੰਤ ਸਿੰਘ ਜੱਸ ਦੀ ਅਗਵਾਈ ਹੇਠ ਪਿੰਡ ਗੱਗੋਮਾਹਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਸਿੱਖਿਆ ਪ੍ਰਾਪਤ ਕਰਦੇ ਸੈਂਕੜੇ ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ, ਬੂਟ, ਜਰਾਬਾਂ, ਜਰਸੀਆਂ ਤੇ ਮਿਡ-ਡੇ ਮੀਲ ਅਧੀਨ ਕੰਮ ਕਰਦੇ ਵਰਕਰਾਂ ਨੂੰ ਗਰਮ ਕੰਬਲਾਂ ਦੀ ਵੰਡ ਕੀਤੀ | ਇਸ ਸਮੇਂ ਜੇ. ਬੀ. ਸਿੰਘ ਨੇ ਕਿਹਾ ਕਿ ਅਦਾਰਾ 'ਅਜੀਤ' ਵਲੋਂ ਹੜ੍ਹ ਰਾਹਤ ਫੰਡ ਵਿਚੋਂ ਵੱਖ-ਵੱਖ ਗੇੜਾਂ ਤਹਿਤ ਰਾਹਤ ਕਾਰਜ ਚਲਾਏ ਗਏ ਸਨ, ਜਿਨ੍ਹਾਂ ਦੌਰਾਨ ਕਿਸਾਨਾਂ, ਮਜਦੂਰਾਂ ਤੇ ਹੋਰ ਲੋੜਵੰਦ ਪਰਿਵਾਰਾਂ ਨੂੰ ਨਿੱਤ ਵਰਤੋਂ ਦੀਆਂ ਵਸਤੂਆਂ, ਕਣਕ ਦਾ ਬੀਜ, ਕੰਬਲ, ਡੀਜ਼ਲ, ਯੂਰੀਆ ਖਾਦ ਦੀ ਵੰਡ ਕੀਤੀ ਗਈ ਸੀ | ਇਸੇ ਤਰ੍ਹਾਂ ਸਮੇਂ ਦੀ ਲੋੜ ਨੂੰ ਭਾਂਪਦਿਆਂ ਸਕੂਲੀ ਵਿਦਿਆਰਥੀਆਂ ਨੂੰ ਵਰਦੀਆਂ ਦੀ ਵੰਡ ਕੀਤੀ ਗਈ ਹੈ ਤਾਂ ਜੋ ਉਹ ਆਪਣੀ ਸਿੱਖਿਆ ਪ੍ਰਾਪਤੀ ਸਮੇਂ ਕਿਸੇ ਬੋਝ ਅਧੀਨ ਨਾ ਰਹਿਣ | ਸਕੂਲ ਵਲੋਂ ਸਵਰਨਜੀਤ ਕੁਮਾਰ ਨੇ ਅਦਾਰਾ 'ਅਜੀਤ' ਦੇ ਸਮੂਹ ਸਟਾਫ਼ ਦਾ ਜਿਥੇ ਧੰਨਵਾਦ ਕੀਤਾ, ਉਥੇ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ਼ ਵਲੋਂ ਰੁਪਿੰਦਰਜੀਤ ਕੌਰ, ਪਿ੍ਤਪਾਲ ਸਿੰਘ, ਨੀਲਮ, ਜਸਬਰੀ ਕੌਰ, ਕੋਮਲ, ਰਾਜਵਿੰਦਰ ਕੌਰ, ਰਿੰਕੂ ਸਿੰਘ, ਰੀਟਾ ਵੀ. ਪੀ., ਸਿਮਰਜੀਤ ਕੌਰ, ਸਾਕਸ਼ੀ ਕਸ਼ਯਪ, ਸਵੀਤਾ, ਰਮਨਦੀਪ ਕੌਰ, ਪਲਕੀ ਮਹਾਜਨ ਪੱਤਰਕਾਰ ਭਾਈਚਾਰੇ ਤੋਂ ਹਰਮਿੰਦਰ ਸਿੰਘ, ਰੇਸ਼ਮ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ, ਨਕੁਲ ਸ਼ਰਮਾ, ਅਵਤਾਰ ਸੋਨੂੰ, ਹਰਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਾਡੀਆਂ ਸੰਸਥਾਵਾਂ ਨੂੰ ਕਾਬਜ਼ ਧੜੇ ਨੇ ਤਬਾਹ ਕਰ ਕੇ ਰੱਖ ਦਿੱਤਾ, ਸੂਬੇ ਦੀ ਕਾਨੂੰਨ ਵਿਵਸਥਾ ਬਿਲਕੁਲ ਤਹਿਸ ਨਹਿਸ ਹੋਈ-... ਅਗਲੀ ਖ਼ਬਰ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ 'ਤੇ ਪਾਬੰਦੀ 23 ਮਾਰਚ ਤੱਕ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।