25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਆਚਾਰੀਆ ਬਾਲਕ੍ਰਿਸ਼ਨ ਐਸ.ਐਫ.ਆਈ. ਆਊਟਸਟੈਂਡਿੰਗ ਨੈਸ਼ਨਲ ਐਥਨੋ-ਫਾਰਮਾਕੋਲੋਜਿਸਟ ਐਵਾਰਡ ਨਾਲ ਸਨਮਾਨਿਤ <br/>

ਅਜੀਤ ਡੈਸਕ 28-02-2026
ਇਹ ਕੋਈ ਵਿਅਕਤੀਗਤ ਪ੍ਰਾਪਤੀ ਨਹੀਂ ਹੈ, ਪੂਰੇ ਭਾਰਤ ਦੀ ਪ੍ਰਾਪਤੀ-ਆਚਾਰੀਆ ਬਾਲਕ੍ਰਿਸ਼ਨ
ਮੁਹਾਲੀ, 27 ਫਰਵਰੀ (ਅ.ਬ.)-ਭਾਰਤ ਤੇ ਵਿਸ਼ਵ ਪੱਧਰ 'ਤੇ ਆਯੁਰਵੇਦ ਤੇ ਕੁਦਰਤੀ ਇਲਾਜ ਖੋਜ ਨੂੰ ਉਤਸ਼ਾਹਿਤ ਕਰਨ ਵਾਲੇ ਇਕ ਪ੍ਰਮੁੱਖ ਵਿਗਿਆਨੀ ਤੇ ਆਯੁਰਵੇਦਿਕ ਵਿਦਵਾਨ, ਆਚਾਰੀਆ ਬਾਲਕ੍ਰਿਸ਼ਨ ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਐਨ.ਆਈ.ਪੀ.ਈ.ਆਰ.), ਮੋਹਾਲੀ ਵਿਖੇ ਕਰਵਾਏ ਸੋਸਾਇਟੀ ਫਾਰ ਐਥਨੋਫਾਰਮਾਕੋਲੋਜੀ ਦੀ 13ਵੀਂ ਇੰਟਰਨੈਸ਼ਨਲ ਕਾਂਗਰਸ ਤੇ ਇੰਟਰਨੈਸ਼ਨਲ ਕਾਨਫਰੰਸ ਔਨ ਟ੍ਰਾਂਸਲੇਸ਼ਨਲ ਰਿਸਰਚ ਇਨ ਐਥਨੋਫਾਰਮਾਕੋਲੋਜੀ - ਇੰਟੀਗ੍ਰੇਟਿੰਗ ਟ੍ਰੈਡੀਸ਼ਨਲ ਮੈਡੀਸਨ ਇਨ ਮਾਡਰਨ ਹੈਲਥਕੇਅਰ ਵਿਚ 'ਐਸ.ਐਫ.ਆਈ. ਆਊਟਸਟੈਂਡਿੰਗ ਨੈਸ਼ਨਲ ਐਥਨੋ-ਫਾਰਮਾਕੋਲੋਜਿਸਟ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਇਹ ਵੱਕਾਰੀ ਸਨਮਾਨ ਸੋਸਾਇਟੀ ਫਾਰ ਐਥਨੋਫਾਰਮਾਕੋਲੋਜੀ (ਐਸ.ਐਫ.ਆਈ.), ਭਾਰਤ ਵਲੋਂ ਉਨ੍ਹਾਂ ਖੋਜਕਰਤਾਵਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਐਥਨੋਫਾਰਮਾਕੋਲੋਜੀ ਤੇ ਰਵਾਇਤੀ ਦਵਾਈਆਂ ਦੀ ਖੋਜ ਤੇ ਵਿਕਾਸ ਵਿਚ ਸ਼ਾਨਦਾਰ ਯੋਗਦਾਨ ਪਾਇਆ ਹੈ | ਇਸ ਮÏਕੇ 'ਤੇ, ਆਚਾਰੀਆ ਬਾਲਕ੍ਰਿਸ਼ਨ ਨੇ ਕਿਹਾ ਕਿ ਇਹ ਕੋਈ ਵਿਅਕਤੀਗਤ ਪ੍ਰਾਪਤੀ ਨਹੀਂ ਹੈ, ਇਹ ਆਯੁਰਵੇਦ ਦੀ ਪ੍ਰਾਪਤੀ ਹੈ, ਇਹ ਪੂਰੇ ਭਾਰਤ ਦੀ ਪ੍ਰਾਪਤੀ ਹੈ | ਉਨ੍ਹਾਂ ਕਿਹਾ ਕਿ ਪਤੰਜਲੀ ਆਯੁਰਵੇਦ ਦੇ ਪ੍ਰਚਾਰ ਤੇ ਜਨਤਾ ਨੂੰ ਪਹੁੰਚਯੋਗ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਵਚਨਬੱਧ ਹੈ ਤੇ ਇਸ ਦਿਸ਼ਾ ਵਿਚ ਅੱਗੇ ਵਧ ਰਹੀ ਹੈ |

ਪਿਛਲੀ ਖ਼ਬਰ ਨਵਾਂ ਵਿੱਦਿਅਕ ਵਰ੍ਹਾ ਸ਼ੁਰੂ ਹੋਣ ਤੋਂ ਪਹਿਲਾਂ ਕਿਤਾਬਾਂ ਸਕੂਲਾਂ 'ਚ ਪਹੁੰਚੀਆਂ <br/> ਅਗਲੀ ਖ਼ਬਰ ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਪਤੀ ਨੇ ਜ਼ਹਿਰ ਨਿਗਲ ਕੀਤੀ ਆਤਮ ਹੱਤਿਆ, ਪਤਨੀ ਗਿ੍ਫ਼ਤਾਰ, ਪ੍ਰੇਮੀ ਫ਼ਰਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।