25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਨਵਾਂ ਵਿੱਦਿਅਕ ਵਰ੍ਹਾ ਸ਼ੁਰੂ ਹੋਣ ਤੋਂ ਪਹਿਲਾਂ ਕਿਤਾਬਾਂ ਸਕੂਲਾਂ 'ਚ ਪਹੁੰਚੀਆਂ <br/>

ਅਜੀਤ ਡੈਸਕ 28-02-2026
ਅਧਿਆਪਕਾਂ ਤੇ ਸਕੂਲ ਮੁਖੀਆਂ 'ਚ ਖ਼ੁਸ਼ੀ ਦੀ ਲਹਿਰ
ਫ਼ਾਜ਼ਿਲਕਾ, 27 ਫ਼ਰਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਭਰ ਦੇ 20,000 ਸਰਕਾਰੀ ਸਕੂਲਾਂ ਅੰਦਰ 25 ਲੱਖ ਤੋਂ ਵੱਧ ਵਿਦਿਆਰਥੀ ਪਹਿਲੀ ਤੋਂ ਬਾਰ੍ਹਵੀਂ ਸ਼ੇ੍ਰਣੀ ਤੱਕ ਸਿੱਖਿਆ ਪ੍ਰਾਪਤ ਕਰ ਰਹੇ ਹਨ | ਸਾਰੇ ਹੀ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਰਾਹੀਂ ਮੁਫ਼ਤ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ ਪਰ ਪਿਛਲਾ ਤਜਰਬਾ ਇਹ ਹੈ ਕਿ ਕਿਤਾਬਾਂ ਦੀ ਸਪਲਾਈ ਕਾਫ਼ੀ ਦੇਰ ਨਾਲ ਸ਼ੁਰੂ ਹੁੰਦੀ ਸੀ, ਜਿਸ ਕਾਰਨ ਸਿਲੇਬਸ ਪੂਰਾ ਕਰਨ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਇਸ ਵਾਰ ਪੰਜਾਬ ਸਰਕਾਰ ਦੇ ਚੰਗੇ ਪ੍ਰਬੰਧਾਂ ਦੇ ਚਲਦਿਆਂ ਸਕੂਲਾਂ ਨੂੰ ਫਰਵਰੀ ਮਹੀਨੇ ਤੋਂ ਹੀ ਸਪਲਾਈ ਸ਼ੁਰੂ ਹੋ ਗਈ ਹੈ | ਨਵਾਂ ਵਿੱਦਿਅਕ ਵਰ੍ਹਾ 1 ਅਪ੍ਰੈਲ ਤੋਂ ਸ਼ੁਰੂ ਹੋਣਾ ਹੈ, ਅਜੇ ਇਕ ਮਹੀਨਾ ਪਿਆ ਹੈ ਪਰ ਅਗਾਊਾ ਪ੍ਰਬੰਧਾਂ ਕਾਰਨ ਸਕੂਲਾਂ ਦੀਆਂ ਕਿਤਾਬਾਂ ਲਈ ਮੁਸ਼ਕਲਾਂ ਕਾਫ਼ੀ ਘੱਟ ਜਾਣਗੀਆਂ | ਬਹੁਤੇ ਸਾਰੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੰਜਾਬ ਸਰਕਾਰ ਦਾ ਚੰਗਾ ਉਪਰਾਲਾ ਹੈ ਅਤੇ ਉਹ ਅਜਿਹੇ ਪ੍ਰਬੰਧਾਂ 'ਤੇ ਖ਼ੁਸ਼ ਅਤੇ ਬਾਗੋ-ਬਾਗ ਹਨ, ਕਿਉਂਕਿ ਹਰ ਸਕੂਲ ਨੇ ਆਪਣੇ ਪੱਧਰ 'ਤੇ ਦਾਖ਼ਲਾ ਮੁਹਿੰਮ ਵੀ ਚਲਾਈ ਹੋਈ ਹੈ | ਜਦੋਂ ਮਾਰਚ ਦੇ ਇਮਤਿਹਾਨਾਂ ਤੋਂ ਬਾਅਦ ਵਿਦਿਆਰਥੀ ਸਕੂਲ ਆਉਣਗੇ ਤਾਂ ਉਨ੍ਹਾਂ ਨੂੰ ਆਉਂਦਿਆਂ ਸਾਰ ਹੀ ਕਿਤਾਬਾਂ ਦਾ ਪੂਰਾ ਸੈੱਟ ਮਿਲੇਗਾ ਤਾਂ ਉਹ ਮਨ ਲਗਾ ਕੇ ਪੜ੍ਹਨਗੇ ਅਤੇ ਸਮੇਂ ਸਿਰ ਸਿਲੇਬਸ ਪੂਰੇ ਕਰਵਾਉਣ ਵਿਚ ਮਦਦ ਮਿਲੇਗੀ | ਸਕੂਲ ਮੁਖੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਥੇ ਸਰਕਾਰ ਚੰਗਾ ਉਪਰਾਲਾ ਕਰ ਰਹੀ ਹੈ, ਉਥੇ ਹੀ ਉਹ ਵੀ ਆਪਣੇ ਪੱਧਰ 'ਤੇ ਸਕੂਲਾਂ ਵਿਚ ਬੁੱਕ ਬੈਂਕ ਬਣਾ ਕੇ ਕਿਤਾਬਾਂ ਦੀ ਘਾਟ ਪੂਰੀ ਕਰਨ ਦਾ ਉਪਰਾਲਾ ਕਰ ਰਹੇ ਹਨ | ਸਕੂਲਾਂ ਅੰਦਰ ਪਿਛਲੀਆਂ ਸ਼ੇ੍ਰਣੀਆਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਤੋਂ ਪਾਸ ਹੋਣ ਉਪਰੰਤ ਕਿਤਾਬਾਂ ਵਾਪਸ ਲੈ ਕੇ ਰੱਖੀਆਂ ਜਾਂਦੀਆਂ ਹਨ ਅਤੇ ਜਿਸ ਵਿਸ਼ੇ ਦੀ ਘਾਟ ਆਵੇ ਉਹ ਆਪਣੇ ਪੱਧਰ 'ਤੇ ਪੂਰੀ ਕਰ ਦਿੱਤੀ ਜਾਂਦੀ ਹੈ | ਇਸ ਤਰ੍ਹਾਂ ਵਿਦਿਆਰਥੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ | ਪ੍ਰਾਪਤ ਵੇਰਵਿਆਂ ਅਨੁਸਾਰ ਸਾਰੇ ਹੀ ਜ਼ਿਲਿ੍ਹਆਂ ਅੰਦਰ ਜ਼ਿਲ੍ਹਾ ਸਿੱਖਿਆ ਐਲੀਮੈਂਟਰੀ ਦੀ ਮਾਰਫ਼ਤ ਵਾਇਆ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰਾਂ ਰਾਹੀਂ ਕਿਤਾਬਾਂ ਦੀ ਵੰਡ ਕੀਤੀ ਜਾ ਰਹੀ ਅਤੇ ਵਿਭਾਗੀ ਉੱਚ ਅਧਿਕਾਰੀਆਂ ਅਨੁਸਾਰ ਕਿਤਾਬਾਂ ਵੰਡਣ ਦਾ ਇਹ ਟੀਚਾ ਮਾਰਚ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ |

ਪਿਛਲੀ ਖ਼ਬਰ ਤਿੰਨ ਰੋਜ਼ਾ ਰਾਸ਼ਟਰੀ ਆਰਥੋਪੈਡਿਕ ਕਾਨਫ਼ਰੰਸ 'ਆਰਥੋਪੈਡਿਕਸ ਬਿਓਾਡ ਬੁੱਕਸ' ਸ਼ੁਰੂ <br/> ਅਗਲੀ ਖ਼ਬਰ ਆਚਾਰੀਆ ਬਾਲਕ੍ਰਿਸ਼ਨ ਐਸ.ਐਫ.ਆਈ. ਆਊਟਸਟੈਂਡਿੰਗ ਨੈਸ਼ਨਲ ਐਥਨੋ-ਫਾਰਮਾਕੋਲੋਜਿਸਟ ਐਵਾਰਡ ਨਾਲ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।