ਲੁਧਿਆਣਾ, 27 ਫਰਵਰੀ (ਡਾ. ਤਰਲੋਚਨ ਸਿੰਘ)-ਲੁਧਿਆਣਾ ਡਾਕਟਰੀ ਇਤਿਹਾਸ ਵਿਚ ਇਕ ਇਤਿਹਾਸਕ ਪਲ ਦਾ ਗਵਾਹ ਬਣ ਰਿਹਾ ਹੈ, ਕਿਉਂਕਿ ਇਹ 'ਆਰਥੋਪੈਡਿਕਸ ਬਿਓਾਡ ਬੁੱਕਸ' ਥੀਮ ਵਾਲੀ ਰਾਸ਼ਟਰੀ ਆਰਥੋਪੈਡਿਕ ਕਾਨਫ਼ਰੰਸ 2026 ਦੀ ਮੇਜ਼ਬਾਨੀ ਕਰ ਰਿਹਾ ਹੈ | ਪੰਜਾਬ ਵਿਚ ਪਹਿਲੀ ਵਾਰ ਡਾ. ਐਨ. ਕੇ. ਅਗਰਵਾਲ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਇਸ ਕਾਨਫ਼ਰੰਸ 'ਚ ਭਾਰਤ, ਇਟਲੀ, ਗ੍ਰੀਸ ਸਮੇਤ ਲਗਭਗ 300 ਡੈਲੀਗੇਟ ਸ਼ਿਰਕਤ ਕਰ ਰਹੇ ਹਨ | ਇਸ ਕਾਨਫ਼ਰੰਸ ਦਾ ਉਦਘਾਟਨ ਸ਼ਮ੍ਹਾਂ ਰੋਸ਼ਨ ਕਰਕੇ ਡਾ. ਐਸ.ਐਨ. ਤੁਲੀ ਵਲੋਂ ਕੀਤਾ ਗਿਆ | ਇਹ ਕਾਨਫ਼ਰੰਸ ਰਵਾਇਤੀ 'ਫ੍ਰੈਕਚਰ ਫਿਕਸੇਸ਼ਨ' ਦੇ ਨਿਯਮਤ ਆਰਥੋਪੈਡਿਕਸ ਦੀ ਜਗ੍ਹਾ ਨਵੀਨਤਾਕਾਰੀ ਅਤੇ ਜੈਵਿਕ ਤਕਨੀਕਾਂ ਰਾਹੀਂ ਮਰੀਜ਼ਾਂ ਦੇ ਜੀਵਨ ਨੂੰ ਕਿਵੇਂ ਬਦਲਣਾ ਹੈ 'ਤੇ ਕੇਂਦਰਿਤ ਹੈ | ਹੁਣ ਤੱਕ ਰਵਾਇਤੀ ਆਰਥੋਪੈਡਿਕਸ ਕੁੱਲ੍ਹੇ ਅਤੇ ਗੋਡੇ ਆਦਿ ਬਦਲਣ ਦੇ ਦੁਆਲੇ ਹੀ ਘੁੰਮਦੇ ਰਹੇ ਹਨ | ਕਾਨਫ਼ਰੰਸ ਵਿਚ ਗੋਡੇ ਬਦਲਣ ਨੂੰ ਕਿਵੇਂ ਰੋਕਿਆ ਜਾਵੇ, ਜੋੜਾਂ ਦੀ ਸੰਭਾਲ ਤਕਨੀਕਾਂ, ਪੁਨਰਜਨਮ ਅਤੇ ਜੈਵਿਕ ਥੈਰੇਪੀਆਂ, ਸ਼ੁਰੂਆਤੀ ਸੁਧਾਰਾਤਮਕ ਦਖਲਅੰਦਾਜ਼ੀ ਤੇ ਮਾਹਿਰਾਂ ਵਲੋਂ ਚਰਚਾ ਕੀਤੀ ਜਾਵੇਗੀ | ਪ੍ਰਸਿੱਧ ਆਰਥੋਪੈਡਿਕ ਮਾਹਿਰ ਡਾ. ਮਾਰੀਓ ਟੰਗਾਰੀ ਨੌਜਵਾਨ ਸਰਜਨਾਂ ਨੂੰ ਸਿਖਲਾਈ ਦੇਣ ਲਈ ਵਿਸ਼ੇਸ਼ ਤੌਰ 'ਤੇ ਭਾਰਤ ਆਏ ਹਨ | ਕਾਨਫ਼ਰੰਸ ਵਿਚ ਆਰਥੋਪੈਡਿਕਸ ਦੇ ਪ੍ਰਸਿੱਧ ਦਿੱਗਜਾਂ ਡਾ. ਐਸ. ਐਨ. ਤੁਲੀ, ਡਾ. ਰਾਜੀਵ ਰਮਨ, ਡਾ. ਡੀ. ਡੀ. ਤੰਨਾ, ਡਾ. ਮਾਰੀਓ ਟੰਗਾਰੀ ਦੀ ਮੌਜੂਦਗੀ ਇਸ ਕਾਨਫ਼ਰੰਸ ਦੀ ਅਕਾਦਮਿਕ ਤਾਕਤ ਅਤੇ ਵਿਸ਼ਵਵਿਆਪੀ ਕੱਦ ਨੂੰ ਉਜਾਗਰ ਕਰਦੀ ਹੈ | ਇਹ ਤਿੰਨ ਰੋਜ਼ਾ ਕਾਨਫ਼ਰੰਸ ਡਾ. ਐਨ. ਕੇ. ਅਗਰਵਾਲ, ਡਾ. ਅਵਤਾਰ ਖਰੇ, ਡਾ. ਰਮਨ ਸਿੰਗਲਾ, ਡਾ. ਦਿਵਯਾਂਸ਼ੂ ਗੁਪਤਾ ਦੀ ਨਿਗਰਾਨੀ ਹੇਠ ਸਫ਼ਲਤਾ ਪੂਰਵਕ ਹੋ ਰਹੀ ਹੈ |