11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਕਾਂਗਰਸ ਹਾਈਕਮਾਨ ਆਪਣਾ ਪ੍ਰਭਾਵ ਗਵਾ ਚੁੱਕੀ ਹੈ-ਸੁਨੀਲ ਜਾਖੜ <br/>

ਅਜੀਤ ਡੈਸਕ 01-03-2026
ਚੰਡੀਗੜ੍ਹ, 28 ਫਰਵਰੀ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਪੰਜਾਬ ਆ ਕੇ ਆਪਣੇ ਆਗੂਆਂ ਨੂੰ ਜਨਤਕ ਤੌਰ 'ਤੇ ਨਸੀਹਤ ਦੇਣ ਲਈ ਮਜਬੂਰ ਹੋਣਾ ਪਿਆ ਹੈ, ਇਹ ਸਿੱਧ ਕਰਦਾ ਹੈ ਕਿ ਕਾਂਗਰਸ ਦੀ ਹਾਈਕਮਾਨ ਆਪਣਾ ਪ੍ਰਭਾਵ ਗਵਾ ਚੁੱਕੀ ਹੈ ਅਤੇ ਸੂਬਾ ਲੀਡਰਸ਼ਿਪ ਆਪ ਮੁਹਾਰੀ ਹੋਈ ਪਈ ਹੈ | ਸੁਨੀਲ ਜਾਖੜ ਨੇ ਕਿਹਾ ਕਿ ਜੋ ਗੱਲ ਬੰਦ ਕਮਰੇ ਵਿਚ ਸਮਝਾਈ ਜਾ ਸਕਦੀ ਸੀ, ਉਸ ਦੇ ਲਈ ਕਾਂਗਰਸ ਨੂੰ ਰੈਲੀ ਕਰਨੀ ਪਈ ਅਤੇ ਜਨਤਕ ਤੌਰ 'ਤੇ ਆਪਣੇ ਸੂਬਾ ਆਗੂਆਂ ਦੀ ਕਲਾਸ ਲਗਾਉਣ ਪਈ | ਦੂਜੇ ਪਾਸੇ, ਅੱਜ ਸੈਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਐਸੋਸੀਏਸ਼ਨ ਦੇ ਨਾਲ ਜਾ ਕੇ ਕੇਂਦਰੀ ਫੂਡ ਸਪਲਾਈ ਮੰਤਰੀ ਪ੍ਰਹਿਲਾਦ ਜੋਸ਼ੀ ਕੋਲ ਫੋਰਟੀਫਾਈਡ ਰਾਈਸ ਦਾ ਮੁੱਦਾ ਚੁੱਕਿਆ ਸੀ | ਰੰਜਮ ਕਮਰਾ ਕਨਵੀਨਰ ਪੰਜਾਬ ਭਾਜਪਾ ਸੈੱਲ, ਰੋਹਿਤ ਅੱਗਰਵਾਲ (ਰਾਸ਼ਟਰੀ ਸ਼ੈਲਰ ਸੰਘ ਦੇ ਪ੍ਰਧਾਨ) ਕਰਨਲ ਇੰਦਰਪਾਲ ਸਿੰਘ ਢਾਲੀਵਾਲ (ਚੇਅਰਮੈਨ) ਸੋਨੂ ਗਰਗ (ਜਨਰਲ ਸਕੱਤਰ) ਸਾਹਿਲ ਮੋਦੀ (ਮੈਂਬਰ) ਰੋਹਿਤ ਕਪੂਰ ਪਵਨ ਕੁਮਾਰ (ਖਰੜ) ਆਦਿ ਨੇ ਭਾਜਪਾ ਸੂਬਾ ਪ੍ਰਧਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਨੀਲ ਜਾਖੜ ਦੀ ਪਹਿਲ ਕਦਮੀ ਦੇ ਨਾਲ ਹੀ ਉਨ੍ਹਾਂ ਦਾ ਇਹ ਮਸਲਾ ਹੱਲ ਹੋਇਆ ਹੈ |

ਪਿਛਲੀ ਖ਼ਬਰ ਕਾਰਗਿਲ ਕੰਪਨੀ ਦਾ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ 300 ਕਰੋੜ ਰੁਪਏ ਦਾ ਪਸ਼ੂ ਚਾਰਾ ਪਲਾਂਟ ਸ਼ੁਰੂ ਪੰਜਾਬ ਦੀ ਡੇਅਰੀ ਤ... ਅਗਲੀ ਖ਼ਬਰ ਲੋਹੀਆਂ ਪੁਲਿਸ ਵਲੋਂ ਇਸਮਾਈਪੁਰ ਦੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।