26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਖੂਨੀ ਝੜਪ 'ਚ ਸਾਬਕਾ ਸਰਪੰਚ ਦੇ ਪੁੱਤਰ ਅਤੇ ਪੋਤੇ ਦਾ ਕਤਲ <br/>

ਅਜੀਤ ਡੈਸਕ 02-03-2026
ਕਾਲਾਂਵਾਲੀ/ਸਿਰਸਾ, 1 ਮਾਰਚ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਖੋਖਰ ਵਿਚ ਦੋਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ | ਜ਼ਮੀਨੀ ਵਿਵਾਦ ਕਾਰਨ ਪਰਿਵਾਰਕ ਮੈਂਬਰਾਂ ਨੇ ਸਾਬਕਾ ਸਰਪੰਚ ਦੇ ਪੁੱਤਰ ਅਤੇ ਪੋਤੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ | ਮਿ੍ਤਕਾਂ ਦੀ ਪਛਾਣ ਝਰਮਲ ਸਿੰਘ (45) ਪੁੱਤਰ ਮਿੱਠੂ ਸਿੰਘ ਸਾਬਕਾ ਸਰਪੰਚ ਅਤੇ ਉਸਦੇ ਭਤੀਜੇ ਦਲਜੀਤ ਸਿੰਘ (25) ਪੁੱਤਰ ਜਸਵੀਰ ਸਿੰਘ ਵਜੋਂ ਹੋਈ ਹੈ | ਮਿ੍ਤਕ ਦੇ ਚਚੇਰੇ ਭਰਾ ਨਿੱਕਾ ਸਿੰਘ ਨੇ ਦੱਸਿਆ ਕਿ ਉਸਦੇ ਚਾਚੇ ਮਹਿੰਦਰ ਸਿੰਘ ਦੇ ਨਵੇਂ ਘਰ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ | ਜਿਸ ਕਰਕੇ ਝਰਮਲ ਸਿੰਘ ਅਤੇ ਉਸ ਦਾ ਭਤੀਜਾ ਦਲਜੀਤ ਸਿੰਘ ਸਾਈਕਲ 'ਤੇ ਮਹਿੰਦਰ ਸਿੰਘ ਦੇ ਘਰ ਜਾ ਰਹੇ ਸਨ | ਇਸ ਦੌਰਾਨ ਉਸਦੇ ਦਾਦਾ ਦੇ ਭਰਾ ਦੇ ਪਰਿਵਾਰਕ ਮੈਂਬਰਾਂ ਮੋਤੀ ਸਿੰਘ, ਬਿੱਕਰ ਸਿੰਘ ਅਤੇ ਜਸਵੰਤ ਸਿੰਘ ਨੇ ਉਨ੍ਹਾਂ ਨੂੰ ਨੌਰੰਗ ਰੋਡ 'ਤੇ ਰੋਕ ਲਿਆ ਅਤੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਹਮਲੇ ਵਿਚ ਝਰਮਲ ਸਿੰਘ ਅਤੇ ਦਲਜੀਤ ਸਿੰਘ ਗੰਭੀਰ ਜ਼ਖਮੀ ਹੋ ਗਏ | ਉਨ੍ਹਾਂ ਨੂੰ ਤੁਰੰਤ ਕਾਲਾਂਵਾਲੀ ਦੇ ਕਮਿਊਨਿਟੀ ਹੈਲਥ ਸੈਂਟਰ ਵਿਚ ਦਾਖਲ ਕਰਵਾਇਆ ਗਿਆ | ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਮਿ੍ਤਕ ਦਲਜੀਤ ਸਿੰਘ ਅਣਵਿਆਹਿਆ ਸੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ | ਦੂਜੇ ਧਿਰ ਦੇ ਮੈਂਬਰ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ, ਜਿਨ੍ਹਾਂ ਵਿਚ ਧਰਮ ਸਿੰਘ ਦੇ ਪੁੱਤਰ ਮੋਤੀ ਸਿੰਘ, ਬਿੱਕਰ ਸਿੰਘ ਅਤੇ ਬਿੱਕਰ ਸਿੰਘ ਦਾ ਪੁੱਤਰ ਜਸਵੰਤ ਸਿੰਘ ਸ਼ਾਮਿਲ ਹਨ | ਕਾਲਾਂਵਾਲੀ ਦੇ ਥਾਣਾ ਮੁਖੀ ਸੁਨੀਲ ਕੁਮਾਰ ਨੇ ਦੱਸਿਆ ਮਿ੍ਤਕ ਦੇ ਭਰਾ ਜਸਵੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ -ਮਾਮਲਾ ਰਣਜੀਤ ਸਿੰਘ ਦੇ ਕੀਤੇ ਗਏ ਐਨਕਾਊਾਟਰ ਦਾ- ਵੱਖ-ਵੱਖ ਜਥੇਬੰਦੀਆਂ ਵਲੋਂ ਰਣਜੀਤ ਸਿੰਘ ਦੇ ਹੱਕ 'ਚ ਅੰਮਿ੍ਤਸਰ-ਪਠਾ... ਅਗਲੀ ਖ਼ਬਰ ਅਰਬ ਮੁਲਕਾਂ ਵਿਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਪ੍ਰਧਾਨ ਮੰਤਰੀ-ਸਪੀਕਰ ਕੁਲਤਾਰ ਸਿੰਘ ਸੰਧਵਾਂ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।