15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਭੁੱਲਰ ਦਾ ਰਿਮਾਂਡ 3 ਦਿਨ ਲਈ ਵਧਾਇਆ

ਅਜੀਤ ਡੈਸਕ 30-03-2026

ਅੰਮਿ੍ਤਸਰ, 29 ਮਾਰਚ (ਹਰਮਿੰਦਰ ਸਿੰਘ)-ਪੰਜਾਬ ਰਾਜ ਗੁਦਾਮ ਨਿਗਮ ਦੇ ਡੀ. ਐੱਮ. ਗਗਨਦੀਪ ਸਿੰਘ ਰੰਧਾਵਾ ਖੁਦਕਸ਼ੀ ਮਾਮਲੇ 'ਚ ਨਾਮਜਦ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਲਾਲਜੀਤ ਸਿੰਘ ਭੁੱਲਰ ਦਾ ਪੰਜ ਦਿਨ ਦਾ ਰਿਮਾਂਡ ਖਤਮ ਹੋਣ ਉਪਰੰਤ ਅੰਮਿ੍ਤਸਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ | ਜਿਸ 'ਤੇ ਅਦਾਲਤ ਵਲੋਂ ਭੁੱਲਰ ਨੂੰ ਤਿੰਨ ਦਿਨ ਦੇ ਹੋਰ ਰਿਮਾਂਡ 'ਤੇ ਭੇਜ ਦਿੱਤਾ ਹੈ | 24 ਮਾਰਚ ਨੂੰ ਪੁਲਿਸ ਨੇ ਭੁੱਲਰ ਨੂੰ ਜੱਜ ਸੁਪਰੀਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਤੇ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਪੁਲਿਸ ਵਲੋਂ ਭੁੱਲਰ ਦਾ 5 ਦਿਨ ਦਾ ਰਿਮਾਂਡ ਦਿੱਤਾ ਗਿਆ ਜੋ ਐਤਵਾਰ ਨੂੰ ਸਮਾਪਤ ਹੋਣ 'ਤੇ ਉਸ ਤੋਂ ਹੋਰ ਪੁੱਛ ਪੜਤਾਲ ਲਈ ਮੁੜ ਅਦਾਲਤ ਵਿਚ ਪੇਸ਼ ਕਰ ਰਿਮਾਂਡ ਮੰਗਿਆ, ਜਿਸ 'ਤੇ ਜੱਜ ਸ਼ਿਵਾਨੀ ਦੀ ਵਿਸ਼ੇਸ਼ ਅਦਾਲਤ ਨੇ 3 ਦਿਨ ਦਾ ਰਿਮਾਂਡ ਵਧਾ ਦਿੱਤਾ ਹੈ |

ਪਿਛਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ 'ਤੇ ਦੁਪਹਿਰ 1 ਤੋਂ ਰਾਤ 10 ਵਜੇ ਤੱਕ ਹੁਣ ਨਹੀਂ ਉੱਡਣਗੇ ਜਹਾਜ਼ ਅਗਲੀ ਖ਼ਬਰ ਰਾਜਸਥਾਨ ਅਤੇ ਸਰਹਿੰਦ ਨਹਿਰਾਂ 'ਤੇ ਨਵੇਂ ਬਣੇ ਉੱਚੇ ਪੁਲਾਂ ਦੀਆਂ ਢਲਾਣਾਂ ਬਣ ਰਹੀਆਂ ਹਨ ਹਾਦਸਿਆਂ ਦਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।