15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਅੰਮਿ੍ਤਸਰ ਹਵਾਈ ਅੱਡੇ 'ਤੇ ਦੁਪਹਿਰ 1 ਤੋਂ ਰਾਤ 10 ਵਜੇ ਤੱਕ ਹੁਣ ਨਹੀਂ ਉੱਡਣਗੇ ਜਹਾਜ਼

ਅਜੀਤ ਡੈਸਕ 30-03-2026

ਰਾਜਾਸਾਂਸੀ, 29 ਮਾਰਚ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੱਜ ਦੁਪਹਿਰ 1 ਤੋਂ ਰਾਤ 10 ਵਜੇ ਤੱਕ ਹੁਣ ਕੋਈ ਵੀ ਉਡਾਣ ਨਹੀਂ ਉਡੇਗੀ | ਇਸ ਮਾਮਲੇ ਸੰਬੰਧੀ ਹਵਾਈ ਅੱਡੇ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਹਵਾਈ ਅੱਡੇ 'ਤੇ ਉਡਾਣਾਂ ਭਰਨ ਵਾਲੇ ਰੰਨਵੇ ਦੀ ਮੁੜ ਨਵੇਂ ਸਿਰਿਓਾ ਮੁਕੰਮਲ ਮੁਰੰਮਤ ਹੋਣ ਕਾਰਨ ਦਿਨ ਸਮੇਂ ਰੰਨਵੇ ਦੀ ਉਸਾਰੀ ਲਈ ਦੁਪਹਿਰ 1 ਵਜੇ ਤੋਂ ਬਾਅਦ ਰਾਤ 10 ਵਜੇ ਤੱਕ ਉਸਾਰੀ ਦਾ ਕੰਮ ਚੱਲੇਗਾ | ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਅਗਲੇ ਦੋ ਦਿਨਾਂ ਬਾਅਦ 1 ਅਪ੍ਰੈਲ 2026 ਤੋਂ ਲਗਾਤਾਰ 6 ਮਹੀਨੇ ਚੱਲੇਗਾ ਜਿਸ ਕਾਰਨ ਇਸ ਉਕਤ ਸਮੇਂ ਵਿਚ ਉਡਾਣਾਂ ਰੰਨਵੇ 'ਤੇ ਉਡਾਣ ਨਹੀਂ ਭਰਨਗੀਆਂ | ਉਨ੍ਹਾਂ ਦੱਸਿਆ ਕਿ ਦੁਪਹਿਰ ਤੋਂ ਰਾਤ ਦੇ ਸਮੇਂ ਚੱਲਣ ਵਾਲੀਆਂ ਉਡਾਣਾਂ ਦੇ ਸਮੇਂ ਸਾਰਨੀ ਨੂੰ ਤਬਦੀਲ ਕਰਕੇ ਰਾਤ ਦਾ ਸਮਾਂ ਕੀਤਾ ਜਾਵੇਗਾ |

ਪਿਛਲੀ ਖ਼ਬਰ 76 ਫ਼ੀਸਦੀ ਵਿਕੇ ਸ਼ਰਾਬ ਦੇ ਠੇਕੇ <br/> ਅਗਲੀ ਖ਼ਬਰ ਭੁੱਲਰ ਦਾ ਰਿਮਾਂਡ 3 ਦਿਨ ਲਈ ਵਧਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।