16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸੜਕ ਹਾਦਸੇ 'ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਹਾਦਸੇ 'ਚ ਮਿ੍ਤਕ ਮਾਂ-ਪੁੱਤ ਤੇ ਦੋਹਤੇ ਦੀਆਂ ਪੁਰਾਣੀਆਂ ਤਸਵੀਰਾਂ |<br/> 30-03-2026

ਸੰਗਤ ਮੰਡੀ, 29 ਮਾਰਚ (ਸੁਖਤੇਜ ਧਾਲੀਵਾਲ)-ਇਥੋਂ ਨੇੜਲੇ ਪਿੰਡ ਪੱਕਾ ਕਲਾਂ ਵਿਖੇ ਇਕੋ ਪਰਿਵਾਰ ਦੇ ਮਾਂ, ਪੁੱਤ ਤੇ ਦੋਹਤੇ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ | ਮਿ੍ਤਕਾਂ ਦੀ ਪਛਾਣ ਪਿੰਡ ਪੱਕਾ ਕਲਾਂ ਦੇ ਅਮਰ (22) ਪੁੱਤਰ ਰਜਿੰਦਰ ਕੁਮਾਰ ਉਰਫ਼ ਪੱਪੂ, ਨਿਰਮਲਾ ਦੇਵੀ (50) ਪਤਨੀ ਰਜਿੰਦਰ ਕੁਮਾਰ ਤੇ ਇਕ ਪੰਜ-ਛੇ ਮਹੀਨਿਆਂ ਦੇ ਮਾਸੂਮ ਬੱਚੇ ਵਜੋਂ ਹੋਈ ਹੈ¢ ਮਿਲੀ ਜਾਣਕਾਰੀ ਅਨੁਸਾਰ ਉਕਤ ਪਰਿਵਾਰ ਆਪਣੀ ਲੜਕੀ ਦੇ ਸਹੁਰੇ ਘਰ ਦੋਹਤੇ ਦੇ ਜਨਮ ਦੀ ਖ਼ੁਸ਼ੀ ਵਿਚ ਰਵਾਇਤੀ ਰਸਮਾਂ ਅਦਾ ਕਰਨ ਤੋਂ ਬਾਅਦ ਵਾਪਸ ਆਪਣੇ ਪਿੰਡ ਪੱਕਾ ਕਲਾਂ ਵਿਖੇ ਆ ਰਹੇ ਸਨ, ਜਿਨ੍ਹਾਂ ਨਾਲ ਰਸਤੇ ਵਿਚ ਹਰਿਆਣਾ ਦੇ ਫ਼ਤਿਹਾਬਾਦ ਨੇੜੇ ਉਕਤ ਮੰਦਭਾਗਾ ਹਾਦਸਾ ਵਾਪਰ ਗਿਆ¢ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਵੱਡੀ ਗਿਣਤੀ ਵਿਚ ਪਿੰਡ ਦੇ ਲੋਕ ਪੀੜਤ ਪਰਿਵਾਰ ਦੇ ਘਰ ਹਮਦਰਦੀ ਪ੍ਰਗਟ ਕਰਨ ਲਈ ਇਕੱਠੇ ਹੋਣੇ ਸ਼ੁਰੂ ਹੋ ਗਏ¢ ਇਸ ਹਾਦਸੇ ਵਿਚ ਰਜਿੰਦਰ ਕੁਮਾਰ ਦੀ ਬੇਟੀ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਲਿਜਾਇਆ ਗਿਆ¢ ਪਿੰਡ ਵਾਸੀਆਂ ਅਨੁਸਾਰ ਇਹ ਹਾਦਸਾ ਕਾਰ ਅਤੇ ਪਿੱਕਅਪ ਗੱਡੀ ਵਿਚਕਾਰ ਵਾਪਰਿਆ |

ਪਿਛਲੀ ਖ਼ਬਰ ਪਠਾਣਮਾਜਰਾ ਮੁੜ ਅਦਾਲਤ 'ਚ ਪੇਸ਼, 7 ਦਿਨਾਂ ਦਾ ਰਿਮਾਂਡ ਵਧਾਇਆ ਅਗਲੀ ਖ਼ਬਰ ਪੜ੍ਹਾਈ ਲਈ ਵਿਦੇਸ਼ ਭੇਜੀ ਪਤਨੀ ਨੇ ਮੰਗਿਆ ਤਲਾਕ, ਨੌਜਵਾਨ ਵਲੋਂ ਖੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।