ਸੁਖਸਾਲ, 29 ਮਾਰਚ (ਧਰਮ ਪਾਲ)-ਪੰਜਾਬ ਦੀ ਸਰਹੱਦ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ 'ਚ ਪੈਂਦੇ ਪਿੰਡ ਮਜਾਰਾ ਦੇ ਨੌਜਵਾਨ ਦੀ ਦੁਬਈ ਵਿਚ ਮੌਤ ਹੋ ਗਈ | ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਪਿੰਡ ਮਜਾਰਾ ਦਾ ਨੌਜਵਾਨ ਜਸਵਿੰਦਰ ਸਿੰਘ ਉਰਫ਼ ਸ਼ਾਮੀ ਤਿੰਨ ਮਹੀਨੇ ਪਹਿਲਾਂ ਰੁਜ਼ਗਾਰ ਲਈ ਦੁਬਈ ਗਿਆ ਹੋਇਆ ਸੀ, ਉੱਥੇ ਉਹ ਟਰਾਲਾ ਚਲਾਉਂਦਾ ਸੀ | ਗੱਡੀ ਵਿਚ ਆਈ ਖ਼ਰਾਬੀ ਕਾਰਨ ਉਨ੍ਹਾਂ ਨੂੰ ਆਪਣਾ ਟਰਾਲਾ ਰੋਕਣਾ ਪਿਆ | ਇਸ ਦੌਰਾਨ ਹੋਏ ਡਰੋਨ ਹਮਲੇ ਕਾਰਨ ਉਸ ਨੂੰ ਆਪਣੀ ਜਾਨ ਗੁਆਉਣੀ ਪਈ | ਅੱਜ ਦੁਬਈ ਤੋਂ ਉਸ ਦੀ ਲਾਸ਼ ਪਹੁੰਚਣ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ | ਉਨ੍ਹਾਂ ਦਾ ਅੰਤਿਮ ਸੰਸਕਾਰ ਬਹੁਤ ਹੀ ਗਮਗੀਨ ਮਾਹੌਲ ਵਿਚ ਹਜ਼ਾਰਾਂ ਸੇਜਲ ਅੱਖਾਂ ਨਾਲ ਮੌਜੋਵਾਲ ਦੇ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ | ਉਹ ਆਪਣੇ ਪਿੱਛੇ ਆਪਣੀ ਬਿਰਧ ਮਾਤਾ, ਪਤਨੀ, ਬੇਟਾ ਤੇ ਬੇਟੀ ਛੱਡ ਗਿਆ ਹੈ |
ਡਰੋਨ ਹਮਲੇ 'ਚ ਪਿੰਡ ਮਜਾਰਾ ਦੇ ਨੌਜਵਾਨ ਦੀ ਮੌਤ
ਅਜੀਤ ਡੈਸਕ
30-03-2026