16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਫ਼ਿਰੋਜ਼ਪੁਰ ਕੈਂਟ 'ਚ ਨੌਜਵਾਨ ਦਾ ਕਤਲ

ਅਜੀਤ ਡੈਸਕ 30-03-2026

ਫਿਰੋਜ਼ਪੁਰ, 29 ਮਾਰਚ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਕੈਂਟ 'ਚ ਇਕ ਨੌਜਵਾਨ ਲੜਕੇ ਦਾ ਦਿਨ ਦਿਹਾੜੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ | ਥਾਣਾ ਕੈਂਟ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ | ਦੱਸਿਆ ਜਾਂਦਾ ਹੈ ਅਸ਼ੀਸ਼ ਉਰਫ਼ ਕੱਟਾ ਨਾਮ ਦੇ ਲੜਕੇ ਦੀ ਲਾਸ਼ ਕੈਂਟ ਦੇ ਸ਼ਮਸ਼ਾਨ ਘਾਟ ਕੋਲੋਂ ਦੁਪਹਿਰ ਸਮੇਂ ਮਿਲੀ | ਇਸ ਸਬੰਧੀ ਮਿ੍ਤਕ ਲੜਕੇ ਦੇ ਪਰਿਵਾਰ ਵਾਲਿਆਂ ਦੇ ਦੱਸਿਆ ਕਿ ਗਵਾਲ ਟੋਲੀ ਦੇ ਰਹਿਣ ਵਾਲੇ ਅਸ਼ੀਸ਼ ਉਰਫ਼ ਕੱਟਾ ਨੂੰ ਪੁਰਾਣੀ ਦੁਸ਼ਮਣੀ ਦੇ ਚੱਲਦੇ ਹੋਏ ਫ਼ਿਰੋਜ਼ਪੁਰ ਦੀ ਹੱਡਾ ਰੋੜੀ ਕੋਲੋਂ ਹਮਲਾਵਰਾਂ ਨੇ ਚੱਕ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕਤਲ ਕਰਕੇ ਲਾਸ਼ ਕੈਂਟ ਦੀ ਚੁੰਗੀ ਨੰਬਰ 7 ਨੇੜੇ ਸ਼ਮਸ਼ਾਨ ਘਾਟ ਕੋਲ ਛੱਡ ਗਏ | ਲੜਕੇ ਦੇ ਪਿਤਾ ਦਾ ਨਾਮ ਮੁਸਤਫ਼ਾ ਹੈ | ਮਿ੍ਤਕ ਲੜਕੇ ਦੀ ਮਾਸੀ ਰਜਨੀ ਨੇ ਥਾਣਾ ਕੈਂਟ ਦੇ ਇਕ ਮੁਲਾਜ਼ਮ ਉੱਪਰ ਵੀ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਹੈ | ਸੂਚਨਾ ਮਿਲਦੇ ਹੀ ਡੀ.ਐਸ.ਪੀ. ਸੁਖਵਿੰਦਰ ਸਿੰਘ ਅਤੇ ਕੈਂਟ ਐਸ.ਐਚ.ਓ. ਸੁਖਚੈਨ ਮਹਿਤਾ ਨੇ ਮੌਕੇ 'ਤੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਪਾਕਿ ਦੇ ਸਾਬਕਾ ਫ਼ੌਜ ਮੁਖੀ ਬਾਜਵਾ ਦੀ ਹਾਲਤ ਹੋਈ ਨਾਜ਼ੁਕ ਅਗਲੀ ਖ਼ਬਰ ਡਰੋਨ ਹਮਲੇ 'ਚ ਪਿੰਡ ਮਜਾਰਾ ਦੇ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।