17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਬੀ. ਐੱਲ. ਐੱਫ. ਨੇ ਪਾਕਿ 'ਚ ਮੋਬਾਈਲ ਟਾਵਰਾਂ ਅਤੇ ਫ਼ੌਜੀ ਪੋਸਟ 'ਤੇ ਹਮਲਿਆਂ ਦੀ ਲਈ ਜ਼ਿੰਮੇਵਾਰੀ

ਅਜੀਤ ਡੈਸਕ 30-03-2026

ਅੰਮਿ੍ਤਸਰ, 29 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦ੍ਰੋਹੀ ਸਮੂਹ ਬਲੋਚ ਲਿਬਰੇਸ਼ਨ ਫ਼ਰੰਟ (ਬੀ. ਐੱਲ. ਐੱਫ.) ਨੇ ਸੂਬਾ ਬਲੋਚਿਸਤਾਨ ਦੇ ਕੁਝ ਹਿੱਸਿਆਂ 'ਚ ਦੂਰਸੰਚਾਰ ਬੁਨਿਆਦੀ ਢਾਂਚੇ ਅਤੇ ਇਕ ਫ਼ਰੰਟੀਅਰ ਕੋਰ (ਐੱਫ. ਸੀ.) ਪੋਸਟ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ | ਮੀਡੀਆ ਨੂੰ ਜਾਰੀ ਬਿਆਨ 'ਚ ਬੀ. ਐੱਲ. ਐੱਫ. ਦੇ ਬੁਲਾਰੇ ਮੇਜਰ ਗਵਾਹਰਮ ਬਲੋਚ ਨੇ ਕਿਹਾ ਕਿ ਸਮੂਹ ਦੇ ਲੜਾਕਿਆਂ ਨੇ ਹੱਬ ਚੌਕੀ ਦੇ ਭਵਾਨੀ ਖੇਤਰ 'ਚ ਕਾਰਵਾਈ ਕਰਦਿਆਂ ਇਕ ਮੋਬਾਈਲ ਟਾਵਰ ਸਾਈਟ 'ਤੇ ਮਸ਼ੀਨਰੀ ਨੂੰ ਅੱਗ ਲਗਾ ਕੇ ਤਬਾਹ ਕਰ ਦਿੱਤਾ | ਉਸ ਨੇ ਦੋਸ਼ ਲਗਾਇਆ ਕਿ ਨਿਸ਼ਾਨਾ ਬਣਾਏ ਗਏ ਟਾਵਰ ਦੀ ਵਰਤੋਂ ਪਾਕਿਸਤਾਨੀ ਫ਼ੌਜ ਵਲੋਂ ਨਿਗਰਾਨੀ ਦੇ ਉਦੇਸ਼ਾਂ ਲਈ ਕੀਤੀ ਜਾ ਰਹੀ ਸੀ | ਬੁਲਾਰੇ ਨੇ ਅੱਗੇ ਕਿਹਾ ਕਿ ਇਕ ਵੱਖਰੀ ਘਟਨਾ 'ਚ ਬੀ. ਐੱਲ. ਐੱਫ. ਦੇ ਲੜਾਕਿਆਂ ਨੇ ਕੇਚ ਜ਼ਿਲ੍ਹੇ ਦੇ ਸ਼ਹਰਾਕ ਦੇ ਚਾਰਫਾਨੋਕ ਖੇਤਰ 'ਚ ਇਕ ਫ਼ਰੰਟੀਅਰ ਕੋਰ ਪੋਸਟ (ਫ਼ੌਜੀ ਚੌਕੀ) ਨੂੰ ਰਾਕਟ ਫਾਇਰ ਕਰਕੇ ਨਿਸ਼ਾਨਾ ਬਣਾਇਆ | ਉਸ ਨੇ ਦਾਅਵਾ ਕੀਤਾ ਕਿ ਹਮਲੇ ਦੇ ਨਤੀਜੇ ਵਜੋਂ ਸੁਰੱਖਿਆ ਬਲਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ | ਬਲੋਚ ਨੇ ਕਿਹਾ ਕਿ ਬੀ. ਐੱਲ. ਐੱਫ. ਹੱਬ ਅਤੇ ਸ਼ਹਰਾਕ 'ਚ ਮੋਬਾਈਲ ਟਾਵਰਾਂ ਅਤੇ ਐੱਫ. ਸੀ. ਪੋਸਟ 'ਤੇ ਰਾਕਟ ਹਮਲੇ ਦੀ ਜ਼ਿੰਮੇਵਾਰੀ ਸਵੀਕਾਰ ਕਰਦਾ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਪਾਕਿ ਸਰਕਾਰ ਨੇ ਬਲੋਚਿਸਤਾਨ ਦੇ 10 ਜ਼ਿਲਿ੍ਹਆਂ 'ਚ ਧਾਰਾ 144 ਲਾਗੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਬਟਾਲਾ ਵਿਚ 'ਅਕਾਲੀ ਦਲ ਵਾਰਿਸ ਪੰਜਾਬ ਦੇ' ਪਾਰਟੀ ਵਲੋਂ ਵੱਡਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਅੰਮਿ੍ਤਸਰ ਪੁਲਿਸ ਵਲੋਂ ਦੋ ਆਧੁਨਿਕ ਪਾਕਿਸਤਾਨੀ ਸਬ-ਮਸ਼ੀਨ ਗੰਨਾਂ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।