19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ <br/>

ਅਜੀਤ ਡੈਸਕ 30-04-2026

ਲਹਿਰਾਗਾਗਾ, 29 ਅਪ੍ਰੈਲ (ਅਸ਼ੋਕ ਗਰਗ)-ਨੇੜਲੇ ਪਿੰਡ ਰਾਮਗੜ੍ਹ ਸੰਧੂਆਂ ਵਿਖੇ ਇੱਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ ਤੇ ਜ਼ਹਿਰੀਲੀ ਦਵਾਈ ਨਿਗਲਣ ਸਮੇਂ ਮਿ੍ਤਕ ਦਸ਼ਮੇਸ਼ ਸਿੰਘ ਉਰਫ਼ ਕਾਲਾ ਪੁੱਤਰ ਅਮਰੀਕ ਸਿੰਘ ਨੇ ਆਪਣੀ ਵੀਡੀਓ ਬਣਾ ਕੇ ਉਸ ਤੋਂ ਨਾਜਾਇਜ਼ ਵਸੂਲੀ ਕਰਨ ਵਾਲੇ ਅਮਰੀਕ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਦੀਪਇੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਰਾਮਗੜ੍ਹ ਅਤੇ ਰੂਪ ਚੰਦ ਵਾਸੀ ਦਿੜ੍ਹਬਾ ਅਤੇ ਅਨਿਲ ਕੁਮਾਰ ਵਾਸੀ ਟੋਹਾਣਾ ਵਿਅਕਤੀਆਂ ਦੇ ਨਾਮ ਵੀਡੀਓ ਵਿਚ ਜ਼ਾਹਿਰ ਕੀਤੇ | ਮਿ੍ਤਕ ਦੇ ਸਪੁੱਤਰ ਤਰਨਪ੍ਰੀਤ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਮੇਰੇ ਪਿਤਾ ਦਸ਼ਮੇਸ਼ ਸਿੰਘ ਪਿੰਡ ਦੇ ਹੀ ਦੀਪਇੰਦਰ ਸਿੰਘ ਦੀਪੂ ਨਾਲ ਸਾਂਝੀ ਖੇਤੀ ਕੀਤੀ ਹੋਈ ਸੀ | ਜਿਸ ਨੇ ਸਾਡੇ ਪਿੰਡ ਦੇ ਅਮਰੀਕ ਸਿੰਘ ਪੁੱਤਰ ਜੋਗਿੰਦਰ ਸਿੰਘ ਨਾਲ ਰਲ ਕੇ ਸਾਡੀ ਕਣਕ ਵੱਢ ਲਈ ਤੇ ਸਾਨੂੰ ਹਿੱਸਾ ਤੱਕ ਨਹੀਂ ਦਿੱਤਾ | ਉਨ੍ਹਾਂ ਇਹ ਵੀ ਦੋਸ਼ ਲਾਇਆ ਹੈ ਕਿ ਦੀਪੂ ਆੜ੍ਹਤੀ ਅਨਿਲ ਕੁਮਾਰ ਟੋਹਾਣਾ ਹਰਿਆਣਾ ਤੋਂ ਜ਼ਮੀਨ ਠੇਕੇ ਉੱਪਰ ਲੈਣ ਲਈ ਪੈਸੇ ਲੈ ਕੇ ਆਏ ਸੀ ਪਰ ਅਨਿਲ ਕੁਮਾਰ ਉਸਦੇ ਪਿਤਾ ਨੂੰ ਪੈਸਿਆਂ ਲਈ ਤੰਗ ਪ੍ਰੇਸ਼ਾਨ ਕਰ ਰਿਹਾ ਸੀ | ਜਿਨ੍ਹਾਂ ਤੋਂ ਤੰਗ ਆ ਕੇ ਹੀ ਉਸ ਦੇ ਪਿਤਾ ਨੇ ਜ਼ਹਿਰੀਲੀ ਵਸਤੂ ਨਿਕਲ ਕੇ ਆਤਮ ਹੱਤਿਆ ਕੀਤੀ ਹੈ | ਥਾਣਾ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਕਤ ਕੇਸ ਵਿਚ ਰੂਪ ਚੰਦ ਵਾਸੀ ਦਿੜ੍ਹਬਾ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਬਾਕੀ ਰਹਿੰਦੇ ਮੁਲਜ਼ਮ ਵੀ ਜਲਦ ਕਾਬੂ ਕਰ ਲਏ ਜਾਣਗੇ |

ਪਿਛਲੀ ਖ਼ਬਰ ਮਾਨਾਂਵਾਲਾ ਦੇ ਨਸ਼ਾ ਛੁਡਾਊ ਸੈਂਟਰ ਵਿਚ ਨੌਜਵਾਨ ਦਾ ਕਤਲ ਅਗਲੀ ਖ਼ਬਰ ਨਿਊਜ਼ੀਲੈਂਡ ਸੜਕ ਹਾਦਸੇ ਵਿਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।