19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਫ਼ਾਜ਼ਿਲਕਾ ਥਾਣੇ ਵਿਚ ਜਲਾਲਾਬਾਦ ਦੇ ਐਡਵੋਕੇਟ ਦੀ ਪੁਲਿਸ ਵਲੋਂ ਬੇਰਹਿਮੀ ਨਾਲ ਕੁੱਟਮਾਰ <br/>

ਅਜੀਤ ਡੈਸਕ 30-04-2026

ਜਲਾਲਾਬਾਦ, 29 ਅਪ੍ਰੈਲ (ਕਰਨ ਚੁਚਰਾ)-ਜ਼ਿਲ੍ਹਾ ਫ਼ਾਜ਼ਿਲਕਾ ਦੀ ਪੁਲਿਸ ਵੱਖ-ਵੱਖ ਕਾਰਨਾਮਿਆਂ ਕਰਕੇ ਸੁਰਖੀਆਂ ਬਟੋਰਨ 'ਚ ਪਿੱਛੇ ਨਹੀਂ ਰਹਿੰਦੀ | ਬੀਤੀ ਰਾਤ ਜ਼ਿਲ੍ਹਾ ਫ਼ਾਜ਼ਿਲਕਾ ਦੀ ਪੁਲਿਸ ਦੇ ਵਲੋਂ ਸਿਆਸੀ ਸ਼ਹਿ 'ਤੇ ਇਕ ਐਡਵੋਕੇਟ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਵਕੀਲ ਰਕੇਸ਼ ਪੰਧੂ ਨਾਲ ਪੁਲਿਸ ਵਲੋਂ ਕੁੱਟਮਾਰ ਕਰਨ ਦੇ ਦੋਸ਼ ਲਗਾਉਂਦਿਆਂ ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਪ੍ਰਧਾਨ ਐਡਵੋਕੇਟ ਅਸ਼ੋਕ ਕੰਬੋਜ, ਸਕੱਤਰ ਸ਼ਾਂਤਮ ਮੁੰਜਾਲ ਨੇ ਪੈੱ੍ਰਸ ਕਾਨਫ਼ਰੰਸ ਕਰਕੇ ਉਕਤ ਪੁਲਿਸ ਮੁਲਾਜ਼ਮਾਂ ਸਣੇ ਮਾਮਲੇ 'ਚ ਸ਼ਾਮਿਲ ਬਾਕੀ ਵਿਅਕਤੀਆਂ ਦੇ ਵਿਰੁੱਧ ਤੁਰੰਤ ਮੁਕੱਦਮਾ ਦਰਜਨ ਕਰਨ ਦੀ ਮੰਗ ਕੀਤੀ ਹੈ | ਬਾਰ ਰੂਮ ਜਲਾਲਾਬਾਦ ਵਿਖੇ ਪ੍ਰੈੱਸ ਕਾਨਫ਼ਰੰਸ ਕਰਦੇ ਉਕਤ ਅਹੁਦੇਦਾਰਾਂ ਨੇ ਕਿਹਾ ਕਿ ਐਡਵੋਕੇਟ ਰਕੇਸ਼ ਪੰਧੂ ਆਪਣੇ ਇੱਕ ਰਿਸ਼ਤੇਦਾਰ ਜੋ ਕਿ ਉਨ੍ਹਾਂ ਦਾ ਕਲਾਇੰਟ ਵੀ ਹੈ ਦੇ ਨਾਲ ਲੜਕੀ ਤੇ ਲੜਕੇ ਦੇ ਆਪਸੀ ਮਸਲੇ ਦੇ ਸਬੰਧ ਵਿਚ ਦਿਨ ਮੰਗਲਵਾਰ ਨੂੰ ਥਾਣਾ ਸਿਟੀ ਫ਼ਾਜ਼ਿਲਕਾ ਵਿਖੇ ਗਏ ਸਨ | ਉਨ੍ਹਾਂ ਦੱਸਿਆ ਕਿ ਵਿਰੋਧੀ ਪਾਰਟੀ 'ਤੇ ਰਾਜਨੀਤਿਕ ਲੋਕਾਂ ਦਾ ਹੱਥ ਹੋਣ ਕਾਰਨ ਵੱਡੀ ਗਿਣਤੀ ਵਿਚ ਹਥਿਆਰਬੰਦ ਲੋਕਾਂ ਵਲੋਂ ਵਕੀਲ ਰਕੇਸ਼ ਪੰਧੂ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਤਸ਼ੱਦਦ ਕੀਤਾ ਗਿਆ ਉੱਥੇ ਫ਼ਾਜ਼ਿਲਕਾ ਪੁਲਿਸ ਨੇ ਵੀ ਇਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਲਟਾ ਇਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਇਨ੍ਹਾਂ 'ਤੇ ਪਰਚਾ ਵੀ ਦਰਜ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਪ੍ਰਧਾਨ ਅਸ਼ੋਕ ਕੰਬੋਜ ਨੇ ਦੱਸਿਆ ਕਿ ਐਡਵੋਕੇਟ ਰਾਕੇਸ਼ ਪੰਧੂ ਆਪਣੀ ਵਕੀਲ ਵਾਲੀ ਵਰਦੀ 'ਚ ਸਨ, ਜਿਸ ਦੀ ਐਨੀ ਕੁੱਟਮਾਰ ਕੀਤੀ ਕਿ ਉਸਦੇ ਕੰਨ ਦਾ ਪਰਦਾ ਫੱਟ ਗਿਆ ਤੇ ਹੋਰ ਵੀ ਸੱਟਾਂ ਲੱਗੀਆਂ ਤੇ ਬਾਅਦ 'ਚ ਵਕੀਲ ਰਕੇਸ਼ ਪੰਧੂ ਤੇ ਉਨ੍ਹਾਂ ਦੇ ਸਾਥੀਆਂ ਨੂੰ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਤੱਕ ਨਹੀਂ ਹੋਣ ਦਿੱਤਾ ਗਿਆ | ਉਨ੍ਹਾਂ ਮੰਗ ਕੀਤੀ ਕੀ ਜਲਦੀ ਤੋਂ ਜਲਦੀ ਵਕੀਲ 'ਤੇ ਤਸ਼ੱਦਦ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਅੱਜ ਬਾਰ ਐਸੋਸੀਏਸ਼ਨ ਜਲਾਲਾਬਾਦ ਵਲੋਂ ਹੜਤਾਲ ਕੀਤੀ ਗਈ ਅਤੇ ਜੇਕਰ ਕਾਰਵਾਈ ਨਾ ਹੋਈ ਤਾਂ ਵੀਰਵਾਰ ਨੂੰ ਜ਼ਿਲ੍ਹਾ ਪੱਧਰ 'ਤੇ ਅਤੇ ਉਸ ਤੋਂ ਬਾਅਦ ਫਿਰ ਪੰਜਾਬ ਪੱਧਰ 'ਤੇ ਵਕੀਲ ਭਾਈਚਾਰਾ ਹੜਤਾਲ ਕਰੇਗਾ |

ਪਿਛਲੀ ਖ਼ਬਰ ਸਰਹਿੰਦ ਨਹਿਰ ਦਾ ਪਾਣੀ ਹੋਇਆ ਪਲੀਤ <br/> ਅਗਲੀ ਖ਼ਬਰ ਰਣਨੀਤਿਕ ਬਦਲਾਅ : ਹੁਣ ਹਾਈਵੇਅ ਬਣਨਗੇ 'ਬੈਕਅੱਪ ਏਅਰਬੇਸ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।