04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਪਾਵਰਕਾਮ ਵਲੋਂ ਰਾਤ ਨੂੰ ਬਿਜਲੀ ਦੀ ਵਰਤੋਂ ਕਰਨ ਵਾਲੇ ਸਨਅਤਾਂ ਨੂੰ ਕਰੋੜਾਂ ਦੀ ਰਾਹਤ

ਅਜੀਤ ਡੈਸਕ 01-05-2026
ਜਲੰਧਰ, 30 ਅਪ੍ਰੈਲ (ਸ਼ਿਵ ਸ਼ਰਮਾ)-ਪਾਵਰਕਾਮ ਨੇ ਦੋ ਮਹੀਨੇ ਲਈ ਉਨ੍ਹਾਂ ਵੱਡੀਆਂ ਸਨਅਤੀ ਇਕਾਈਆਂ ਨੂੰ ਕਰੋੜਾਂ ਰੁਪਏ ਦੀ ਰਾਹਤ ਦਿੱਤੀ ਹੈ ਜਿਹੜੇ ਕਿ ਖੁੱਲ੍ਹੀ ਮੰਡੀ (ਓਪਨ ਐਕਸੈੱਸ) ਵਿਚ ਬਿਜਲੀ ਦੀ ਖ਼ਰੀਦ ਕਰਦੇ ਹਨ | ਪਾਵਰਕਾਮ ਨੇ ਮਈ ਅਤੇ ਜੂਨ ਦੇ ਮਹੀਨੇ ਵਿਚ ਇਨ੍ਹਾਂ ਸਨਅਤੀ ਇਕਾਈਆਂ ਤੋਂ ਰਾਤ ਨੂੰ ਖੁੱਲ੍ਹੀ ਮੰਡੀ ਵਿਚ ਬਿਜਲੀ ਦੀ ਵਰਤੋਂ ਕਰਨ 'ਤੇ ਉਨ੍ਹਾਂ ਤੋਂ ਬਿਲਿੰਗ ਚਾਰਜਿਜ਼ ਨਾ ਵਸੂਲਣ ਦਾ ਫ਼ੈਸਲਾ ਕੀਤਾ ਹੈ | ਪਾਵਰਕਾਮ ਦੇ ਇਸ ਫ਼ੈਸਲੇ ਨਾਲ ਜਿੱਥੇ ਉਸ ਨੂੰ ਬਿਜਲੀ ਦੀ ਮੰਗ ਵਿਚ ਕੁੱਝ ਰਾਹਤ ਮਿਲੇਗੀ ਸਗੋਂ ਇਸ ਨਾਲ ਰਾਤ ਨੂੰ ਵਾਧੂ ਹੁੰਦੀ ਬਿਜਲੀ ਦੀ ਖਪਤ ਵੀ ਹੋਵੇਗੀ | ਇਸ ਸਰਕੁਲਰ ਦਾ ਸਭ ਤੋਂ ਅਹਿਮ ਪਹਿਲੂ ਉਦਯੋਗਿਕ ਖਪਤਕਾਰਾਂ ਲਈ ਰਾਤ ਦੇ ਸਮੇਂ ਦਿੱਤੀ ਗਈ ਰਾਹਤ ਹੈ ¢ ਖੁੱਲ੍ਹੀ ਮੰਡੀ ਦੇ ਖਪਤਕਾਰਾਂ ਲਈ ਰਾਤ ਦੇ ਸਮੇਂ (ਸ਼ਾਮ 6 ਵਜੇ ਤੋਂ ਅਗਲੀ ਸਵੇਰ 6 ਵਜੇ ਤੱਕ) ਬਿਲਿੰਗ ਚਾਰਜਿਜ਼ ਨੂੰ 01 ਮਈ 2026 ਤੋਂ 30 ਜੂਨ 2026 ਤੱਕ ਮੁਆਫ਼ ਕਰ ਦਿੱਤਾ ਗਿਆ ਹੈ ¢ ਇਹ ਕਦਮ ਉਦਯੋਗਾਂ ਲਈ ਵੱਡੀ ਰਾਹਤ ਭਰਿਆ ਮੰਨਿਆ ਜਾ ਰਿਹਾ ਹੈ¢

ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਖ਼ਿਲਾਫ਼ ਚਲਾਨ ਪੇਸ਼ <br/> ਅਗਲੀ ਖ਼ਬਰ ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।