04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਭਾਈ ਅੰਮਿ੍ਤਪਾਲ ਸਿੰਘ ਖ਼ਿਲਾਫ਼ ਚਲਾਨ ਪੇਸ਼ <br/>

ਅਜੀਤ ਡੈਸਕ 01-05-2026

ਅਜਨਾਲਾ, 30 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-23 ਫਰਵਰੀ 2023 ਨੂੰ ਥਾਣਾ ਅਜਨਾਲਾ ਵਿਖੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਅਤੇ ਉਸੇ ਸਾਥੀਆਂ ਤੇ ਥਾਣਾ ਅਜਨਾਲਾ ਵਿਖੇ ਦਰਜ਼ ਮੁਕੱਦਮਾ ਨੰਬਰ 39 ਦੀ ਤਫ਼ਤੀਸ਼ ਮੁਕੰਮਲ ਹੋਣ ਤੋਂ ਅਤੇ ਪੁਲਿਸ ਵਲੋਂ ਮਾਣਯੋਗ ਅਦਾਲਤ ਵਿਚ ਚਲਾਨ ਪੇਸ਼ ਕਰਨ ਤੋਂ ਬਾਅਦ ਹੁਣ ਇਹ ਮੁਕੱਦਮੇ ਦੀ ਅਗਲੀ ਕਾਨੂੰਨੀ ਕਾਰਵਾਈ ਅੰਮਿ੍ਤਸਰ ਦੀ ਅਦਾਲਤ ਵਿਚ ਚੱਲੇਗੀ | ਭਾਈ ਅੰਮਿ੍ਤਪਾਲ ਸਿੰਘ ਨੂੰ ਵੀਡੀਓ ਕਾਨਫਰੰਸਿਗ ਜਰੀਏ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਇਸ ਕੇਸ ਦੀ ਕਾਨੂੰਨੀ ਪੈਰਵਾਈ ਲਈ ਐਡਵੋਕੇਟ ਕਰਨਵੀਰ ਸਿੰਘ ਪੰਨੂ, ਐਡਵੋਕੇਟ ਰਿੱਤੂਰਾਜ ਸਿੰਘ ਸੰਧੂ ਅਤੇ ਐਡਵੋਕੇਟ ਰੁਪਿੰਦਰ ਸਿੰਘ ਸੰਧੂ ਆਦਿ ਅਜਨਾਲਾ ਅਦਾਲਤ ਪਹੁੰਚੇ ਹੋਏ ਸਨ | ਉਪਰੰਤ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਡਵੋਕੇਟ ਕਰਨਵੀਰ ਸਿੰਘ ਪੰਨੂ ਅਤੇ ਐਡਵੋਕੇਟ ਰਿੱਤੂਰਾਜ ਸਿੰਘ ਸੰਧੂ ਨੇ ਦੱਸਿਆ ਕਿ ਥਾਣਾ ਅਜਨਾਲਾ ਵਿਚ ਦਰਜ ਮੁਕੱਦਮਾ ਨੰਬਰ 39 ਸੰਬੰਧੀ ਪੁਲਿਸ ਵਲੋਂ ਤਫ਼ਤੀਸ਼ ਮੁਕੰਮਲ ਕਰਨ ਉਪਰੰਤ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ ਤੇ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਸ੍ਰੀ ਪਲਵਿੰਦਰ ਸਿੰਘ ਵਲੋਂ ਇਸ ਕੇਸ ਨੂੰ ਅਗਲੀ ਅਦਾਲਤੀ ਕਾਰਵਾਈ ਲਈ ਸੈਸ਼ਨ ਅਦਾਲਤ ਅੰਮਿ੍ਤਸਰ ਕਮਿਟ ਕਰ ਦਿੱਤਾ ਗਿਆ ਹੈ | ਉਨ੍ਹਾਂ ਅੱਗੇ ਦੱਸਿਆ ਕਿ ਭਾਈ ਅੰਮਿ੍ਤਪਾਲ ਸਿੰਘ ਦੀ ਅਗਲੀ ਪੇਸ਼ੀ 2 ਮਈ ਨੂੰ ਅੰਮਿ੍ਤਸਰ ਦੀ ਸੈਸ਼ਨ ਅਦਾਲਤ ਵਿਚ ਹੋਵੇਗੀ |

ਪਿਛਲੀ ਖ਼ਬਰ ਹਰਭਜਨ ਸਿੰਘ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ-ਹਾਈ ਕੋਰਟ <br/> ਅਗਲੀ ਖ਼ਬਰ ਪਾਵਰਕਾਮ ਵਲੋਂ ਰਾਤ ਨੂੰ ਬਿਜਲੀ ਦੀ ਵਰਤੋਂ ਕਰਨ ਵਾਲੇ ਸਨਅਤਾਂ ਨੂੰ ਕਰੋੜਾਂ ਦੀ ਰਾਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।