ਧਾਰ (ਮੱਧ ਪ੍ਰਦੇਸ਼), 30 ਅਪ੍ਰੈਲ (ਪੀ.ਟੀ.ਆਈ.)-ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿਚ ਇਕ ਪਿਕ-ਅੱਪ ਵੈਨ ਅਤੇ ਇਕ ਐੱਸ. ਯੂ.ਵੀ. ਵਿਚਕਾਰ ਹੋਈ ਟੱਕਰ ਵਿਚ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ¢ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿੰਆਂ ਦੱੱਸਿਆ ਕਿ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਵੈਨ ਬੁੱਧਵਾਰ ਰਾਤ ਇਦੌਰ-ਅਹਿਮਦਾਬਾਦ ਰਾਸ਼ਟਰੀ ਰਾਜਮਾਰਗ 'ਤੇ ਚਿਕਲੀਆ ਕਰਾਸਿੰਗ ਦੇ ਨੇੜੇ ਉਲਟ ਦਿਸ਼ਾ ਤੋਂ ਆ ਰਹੀ ਇਕ ਸਪੋਰਟਸ ਯੂਟਿਲਿਟੀ ਵਾਹਨ (ਐੱਸ ਯੂ ਵੀ) ਨਾਲ ਟਕਰਾ ਗਈ¢ਸ਼ੁਰੂ ਵਿੱਚ, ਇਸ ਘਟਨਾ ਵਿੱਚ 12 ਲੋਕਾਂ ਦੀ ਮÏਤ ਦੀ ਖ਼ਬਰ ਸੀ¢ ਬਾਅਦ ਵਿੱਚ ਚਾਰ ਹੋਰ ਲੋਕ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ, ਜਿਸ ਨਾਲ ਮÏਤਾਂ ਦੀ ਗਿਣਤੀ 16 ਹੋ ਗਈ¢ਤਿਰਲਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੀ ਜਾਂਚ ਕਰ ਰਹੀ ਹੈ¢