05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਹਿਮਾਚਲ 'ਚ ਚਲਦੀ ਕਾਰ 'ਤੇ ਡਿੱਗਾ ਰੁੱਖ ਚਾਰ ਮਹਿਲਾ ਅਧਿਆਪਕਾਂ ਦੀ ਮੌਤ <br/>

ਅਜੀਤ ਡੈਸਕ 03-05-2026
ਸ਼ਿਮਲਾ/ਕੁੱਲੂ, 2 ਮਈ (ਏਜੰਸੀ)-ਅੱਜ ਸ਼ਾਮ ਕੁੱਲੂ ਜ਼ਿਲ੍ਹੇ ਦੀ ਆਨੀ ਸਬ-ਡਿਵੀਜ਼ਨ 'ਚ ਤੇਜ਼ ਤੂਫ਼ਾਨ ਦੌਰਾਨ ਇਕ ਚਲਦੀ ਕਾਰ 'ਤੇ ਚੀਲ ਦਾ ਵੱਡਾ ਰੁੱਖ ਡਿੱਗ ਗਿਆ, ਜਿਸ ਕਾਰਨ ਚਾਰ ਮਹਿਲਾ ਅਧਿਆਪਕਾਂ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਮਸ਼ੇਰ-ਗੁਗਰਾ ਰੋਡ 'ਤੇ ਬਾਲੀ-ਕੋਲ ਵਾਪਰਿਆ¢ ਤੇਜ਼ ਹਵਾਵਾਂ ਤੇ ਗਰਜ ਨਾਲ ਆਏ ਤੂਫ਼ਾਨ ਕਰਕੇ ਚੀਲ ਦਾ ਇੱਕ ਵੱਡਾ ਰੁੱਖ ਜੜ੍ਹੋਂ ਪੁੱਟਿਆ ਗਿਆ ਤੇ ਸਿੱਧਾ ਇਕ ਬੋਲੈਰੋ ਗੱਡੀ 'ਤੇ ਜਾ ਡਿੱਗਿਆ, ਜਿਸ ਕਰਕੇ ਗੱਡੀ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਜਾ ਡਿੱਗੀ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ | ਆਨੀ ਦੇ ਐਸ. ਡੀ. ਐਮ. ਲਛਮਣ ਕਨੇਟ ਨੇ ਦੱਸਿਆ ਕਿ ਗੱਡੀ 'ਚ ਡਰਾਈਵਰ ਸਮੇਤ 7 ਲੋਕ ਸਵਾਰ ਸਨ | ਇਨ੍ਹਾਂ 'ਚੋਂ 6 ਸਕੂਲ ਅਧਿਆਪਕ ਸਨ | ਚਾਰ ਮਹਿਲਾ ਅਧਿਆਪਕਾਂ ਨੂੰ ਮਿ੍ਤਕ ਐਲਾਨ ਦਿੱਤਾ ਗਿਆ, ਜਦੋਂਕਿ ਤਿੰਨ ਹੋਰ ਜ਼ਖ਼ਮੀ ਹੋ ਗਏ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਥੋਂ ਲੰਘ ਰਹੀ ਇਕ ਬੱਸ ਤੇ ਹੋਰ ਗੱਡੀਆਂ ਵਾਲਿਆਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ | ਇਸ ਤੋਂ ਤੁਰੰਤ ਬਾਅਦ ਪੁਲਿਸ, ਫਾਇਰ ਬਿ੍ਗੇਡ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਰਾਹਤ ਕਾਰਜ ਚਲਾਏ | ਮਿ੍ਤਕਾਂ ਦੀ ਪਛਾਣ ਸਨੇਹ ਲਤਾ, ਬੰਤੀ, ਊਸ਼ਾ ਤੇ ਸੀਮਾ ਵਜੋਂ ਹੋਈ ਹੈ ਤੇ ਇਹ ਸਾਰੀਆਂ ਨੇੜੇ ਦੇ ਇਲਾਕਿਆਂ ਦੀਆਂ ਰਹਿਣ ਵਾਲੀਆਂ ਸਨ | ਐਸ. ਡੀ. ਐਮ. ਨੇ ਕਿਹਾ ਕਿ ਮਿ੍ਤਕਾਂ ਦੇ ਪਰਿਵਾਰਾਂ ਨੂੰ 25,000-25,000 ਰੁਪਏ ਤੇ ਜ਼ਖ਼ਮੀਆਂ ਨੂੰ 5,000-5,000 ਰੁਪਏ ਦੀ ਫੌਰੀ ਰਾਹਤ ਰਾਸ਼ੀ ਦਿੱਤੀ ਗਈ ਹੈ | ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀ ਹਾਦਸੇ 'ਚ ਚਾਰ ਜਾਨਾਂ ਜਾਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਵੀ ਕੀਤੀ |

ਪਿਛਲੀ ਖ਼ਬਰ ਅੱਜ ਵਿਸ਼ਵ ਪ੍ਰੈੱਸ ਆਜ਼ਾਦੀ ਦਿਹਾੜੇ 'ਤੇ ਵਿਸ਼ੇਸ਼ ਦੇਸ਼ 'ਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਗਲਾ ਘੁੱਟਣਾ ਬੇਹ... ਅਗਲੀ ਖ਼ਬਰ ਕਾਨੂੰਨੀ ਭਾਈਚਾਰਾ ਸੰਵਿਧਾਨ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਰਾਖੀ ਲਈ ਮੋਹਰੀ ਭੂਮਿਕਾ ਨਿਭਾਵੇ-ਹਰਪਾਲ ਸਿੰਘ ਚੀਮਾ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।