26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਘਰੇਲੂ ਝਗੜੇ ਦੌਰਾਨ ਸਾਲੇ ਵਲੋਂ ਜੀਜੇ ਦਾ ਕਤਲ

ਅਜੀਤ ਡੈਸਕ 04-05-2026

ਖਡੂਰ ਸਾਹਿਬ, 3 ਮਈ (ਰਸ਼ਪਾਲ ਸਿੰਘ ਕੁਲਾਰ)-ਘਰੇਲੂ ਝਗੜੇ ਦੌਰਾਨ ਸਾਲੇ ਵਲੋਂ ਜੀਜੇ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਥਾਣਾ ਵੈਰੋਵਾਲ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਬੀਤੀ ਰਾਤ ਅਮਰ ਨਾਥ ਉਰਫ ਮੁਕੱਦਰ ਨਾਥ (35) ਪੁੱਤਰ ਸਲੀਮ ਨਾਥ ਉਰਫ ਮੁਮਾਰਖ ਨਾਥ ਪਿੰਡ ਮੁਰਾਦਪੁਰਾ ਹਾਲ ਵਾਸੀ ਵੈਰੋਵਾਲ ਬਾਵਿਆ ਦਾ ਸਾਲਾ ਰੁਸਮਤ ਨਾਥ ਪੁੱਤਰ ਠੁੱਲਾ, ਜੋ ਆਪਣੀ ਭੈਣ ਤੇ ਜੀਜੇ ਨੂੰ ਮਿਲਣ ਆਇਆ ਸੀ। ਬੀਤੀ ਰਾਤ ਘਰ ਵਿਚ ਝਗੜਾ ਹੋ ਗਿਆ, ਜਿਸ ਦੌਰਾਨ ਰੁਸਮਤ ਨਾਥ ਨੇ ਆਪਣੇ ਜੀਜੇ ਅਮਰ ਨਾਥ ਦਾ ਤੇਜ਼ ਹਥਿਆਰ ਨਾਲ ਕਤਲ ਕਰ ਦਿੱਤਾ ਤੇ ਫ਼ਰਾਰ ਹੋ ਗਿਆ। ਪੁਲਿਸ ਥਾਣਾ ਵੈਰੋਵਾਲ ਵਲੋਂ ਪਰਚਾ ਦਰਜ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਸੀ। ਇਸ ਮੌਕੇ ਮ੍ਰਿਤਕ ਦੇ ਭਰਾ ਰਾਮ ਨਾਥ ਨੇ ਇਨਸਾਫ਼ ਦੀ ਮੰਗ ਕੀਤੀ ।

ਪਿਛਲੀ ਖ਼ਬਰ ਰਾਜਾਸਾਂਸੀ 'ਚ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ-ਜਨਾਹ, ਮੁਕੱਦਮਾ ਦਰਜ ਅਗਲੀ ਖ਼ਬਰ ਪਾਕਿਸਤਾਨ ਦੇ ਦੋ ਹਿੰਦੂ ਨੌਜਵਾਨ ਬਣੇ ਸੀ.ਐੱਸ.ਐੱਸ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।