ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ 'ਚ ਕੀਤੀ ਸ਼ਿਰਕਤ
ਭਾਦਸੋਂ, 10 ਮਈ (ਪ੍ਰਦੀਪ ਦੰਦਰਾਲਾ)-ਗੁਰਦੁਆਰਾ ਗੁਫਾਸਰ ਸਾਹਿਬ ਰੋੜਗੜ੍ਹ ਵਿਖੇ ਸੰਤ ਬਾਵਾ ਪੂਰਨ ਦਾਸ ਮਹਾਰਾਜ ਦੀ 60ਵੀਂ ਬਰਸੀ ਦੇ ਤੀਸਰੇ ਦਿਨ ਦੇਸ਼-ਵਿਦੇਸ਼ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਲੱਖਾਂ ਸ਼ਰਧਾਲੂ ਨਤਮਸਤਕ ਹੋਏ | ਬ੍ਰਹਮਲੀਨ 111 ਸੰਤ ਬਾਬਾ ਬਲਵੰਤ ਸਿੰਘ ਦੇ ਆਸ਼ੀਰਵਾਦ ਹੇਠ ਸ਼ਰਧਾ ਪ੍ਰੇਮ ਨਾਲ ਮਨਾਈ ਜਾ ਰਹੇ ਬਰਸੀ ਸਮਾਗਮ ਦੇ ਤੀਸਰੇ ਦਿਨ ਐਤਵਾਰ ਨੂੰ ਸੰਤ ਗੁਰਚਰਨ ਦਾਸ (ਗੱਦੀ ਨਸ਼ੀਨ ਗੁਰਦੁਆਰਾ ਸਾਹਿਬ ਰੋੜੇਵਾਲ) 12 ਤੋਂ 1.15 ਵਜੇ ਅੰਮਿ੍ਤ ਵੇਲੇ ਤੱਕ ਗੁਰਬਾਣੀ ਕੀਰਤਨ ਦੁਆਰਾ ਬ੍ਰਹਮਲੀਨ ਸੰਤ ਮਹਾਰਾਜ ਨੂੰ ਸ਼ਰਧਾਂਜਲੀ ਭੇਟ ਕੀਤੀ ਉਪਰੰਤ ਸ੍ਰੀ ਅਖੰਡ ਪਾਠਾਂ ਦੇ ਭੋਗ ਦੀ ਅਰਦਾਸ ਹੋਈ | ਤੀਸਰੇ ਦਿਨ ਐਤਵਾਰ ਨੂੰ ਅੰਮਿ੍ਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਤੇ ਦੁਪਹਿਰ 2 ਵਜੇ ਤੱਕ ਖੁੱਲ੍ਹਾ ਦੀਵਾਨ ਸਜਿਆ ਤੇ ਤੀਜੇ ਪਹਿਰ ਅੰਤਰਰਾਸ਼ਟਰੀ ਪਹਿਲਵਾਨਾਂ ਦੇ ਕੁਸ਼ਤੀ ਦੰਗਲ ਵੀ ਹੋਏ | ਮਹੰਤ ਗੁਰਚਰਨ ਦਾਸ ਨੇ ਦੱਸਿਆ ਕਿ ਕੱਲ 11 ਮਈ ਦਿਨ ਸੋਮਵਾਰ ਨੂੰ 8 ਵਜੇ ਸਵੇਰੇ ਅੰਮਿ੍ਤ ਪਾਨ ਕਰਵਾਇਆ ਜਾਵੇਗਾ | ਅੱਜ ਕੀਰਤਨ ਦੌਰਾਨ ਮਹੰਤ ਗੁਰਚਰਨ ਸਿੰਘ ਨੇ ਸਮੁੱਚੀ ਸੰਗਤ ਨੂੰ ਅੰਮਿ੍ਤ ਵੇਲੇ ਉੱਠ ਕੇ ਨਾਮ ਲੈਣ, ਜਪ ਕਰਨ ਤੇ ਕਿਰਤ ਕਰਨ ਦੀ ਸਿੱਖਿਆ ਦਿੱਤੀ | ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਅਤੇ ਸੰਤ ਬਾਬਾ ਪੂਰਨ ਦਾਸ ਜੀ, ਸੰਤ ਬਾਬਾ ਬਲਵੰਤ ਸਿੰਘ ਵਲੋਂ ਹਮੇਸ਼ਾਂ ਹੀ ਕਿਰਤ ਕਰਨ, ਨਾਮ ਜਪਣ ਅਤੇ ਵੰਡ ਕੇ ਛਕਣ ਦੀ ਸਿੱਖਿਆ ਦਿੱਤੀ ਹੈ | ਇਸ ਮੌਕੇ ਸੇਵਾ ਨੰਦ ਖਮਾਣੋਂ ਵਾਲੇ, ਬਾਬਾ ਗੁਰਮੁਖ ਸਿੰਘ ਆਲੋਵਾਲ, ਜੈ ਇੰਦਰ ਕੌਰ ਪ੍ਰਧਾਨ ਮਹਿਲਾ ਮੋਰਚਾ, ਡਾ. ਬਲਬੀਰ ਸਿੰਘ ਸਿਹਤ ਮੰਤਰੀ, ਰਣਬੀਰ ਸਿੰਘ ਖੱਟੜਾ ਰਿਟਾ. ਆਈ.ਜੀ., ਐਡ. ਸਤਬੀਰ ਸਿੰਘ ਖੱਟੜਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ ਭਾਜਪਾ, ਲਖਵੀਰ ਸਿੰਘ ਲੌਟ ਸਾ. ਚੇਅਰਮੈਨ, ਬਲਵਿੰਦਰ ਸਿੰਘ ਕੰਗ ਸਰਪੰਚ, ਮੋਹਿਤ ਮਹਿੰਦਰਾ ਯੂਥ ਕਾਂਗਰਸ ਪ੍ਰਧਾਨ, ਵਿਧਾਇਕ ਦੇਵ ਮਾਨ ਨਾਭਾ, ਜਸਪਾਲ ਸਿੰਘ ਬਿੱਟੂ ਚੱਠਾ, ਸੂਬਾ ਸਿੰਘ ਜਾਤੀਵਾਲ, ਗੁਰਜੀਤ ਸਿੰਘ ਕੋਹਲੀ ਭਾਜਪਾ, ਮਹੰਤ ਹਰਵਿੰਦਰ ਸਿੰਘ ਖਨੌੜਾ ਕਾਂਗਰਸ, ਤੇਜਪਾਲ ਸਿੰਘ ਗੋਗੀ ਟਿਵਾਣਾ ਮੰਡਲ ਪ੍ਰਧਾਨ ਭਾਜਪਾ, ਅਬਜਿੰਦਰ ਸਿੰਘ ਜੋਗੀ ਨਾਨੋਕੀ ਸਿੱਖ ਚਿੰਤਕ, ਸੁਖਦੀਪ ਸਿੰਘ ਟੋਡਰਮਾਜਰਾ ਮੁਹਾਲੀ, ਰਣਧੀਰ ਸਿੰਘ ਢੀਂਡਸਾ ਪ੍ਰਧਾਨ, ਹਰਬੀਰ ਸਿੰਘ ਢੀਂਡਸਾ ਬਲਾਕ ਪ੍ਰਧਾਨ ਆਲੋਵਾਲ ਕਾਂਗਰਸ, ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ, ਕੁਲਵੰਤ ਸਿੰਘ ਟਿਵਾਣਾ ਦਿੱਤੂਪੁਰ, ਗੁਰਬਾਜ ਸਿੰਘ ਸੇਖੋਂ ਸਾ. ਸਰਪੰਚ, ਮਹਿੰਦਰ ਸਿੰਘ ਝੰਬਾਲੀ ਪ੍ਰਧਾਨ, ਜਸਵੰਤ ਸਿੰਘ ਚੀਮਾ ਸਮਾਜ ਸੇਵੀ, ਬਲਵਿੰਦਰ ਸਿੰਘ ਧਾਰਨੀ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸੁਖਪਾਲ ਸਿੰਘ ਖਰੌੜ ਸਾ. ਚੇਅਰਮੈਨ, ਚਮਕੌਰ ਸਿੰਘ ਰੋੜੀਆਂ ਮਲੌਦ, ਜਥੇਦਾਰ ਅਮਰੀਕ ਸਿੰਘ ਲੰਗ, ਅਮਰੀਕ ਸਿੰਘ ਸਿਊਨਾ ਸਾ. ਸਰਪੰਚ, ਹਰਫੂਲ ਸਿੰਘ ਭੰਗੂ, ਕਰਨੈਲ ਸਿੰਘ ਆਲੋਵਾਲ, ਠੇਕੇਦਾਰ ਜਤਿੰਦਰ ਸਿੰਘ ਸੋਮਲਖੇੜੀ, ਯਾਦਵਿੰਦਰ ਸਿੰਘ ਪਟਿਆਲਾ, ਨਰਿੰਦਰਜੀਤ ਸਿੰਘ ਗਿੱਲ ਲੰਗ, ਭਜਨ ਸਿੰਘ ਸਿੰਬੜੋ, ਚੇਅਰਮੈਨ ਗੁਰਦੀਪ ਸਿੰਘ ਟਿਵਾਣਾ, ਗੁਰਦਰਸ਼ਨ ਸਿੰਘ ਭੰਗੂ, ਸਾਹਿਬ ਸਿੰਘ ਕੰਗ, ਜੁਗਰਾਜ ਸਿੰਘ ਵਰੇ, ਜ਼ੋਰਾਵਰ ਸਿੰਘ ਲੁਬਾਣਾ, ਠੇਕੇਦਾਰ ਗੁਰਮੁਖ ਸਿੰਘ, ਗੁਰਮੀਤ ਸਿੰਘ ਕਾਲਾ, ਨੰਬਰਦਾਰ ਜਗਤਾਰ ਸਿੰਘ, ਸਾਹਿਬ ਸਿੰਘ ਰੋੜੇਵਾਲ, ਐਡਵੋਕੇਟ ਜਤਿੰਦਰ ਸਿੰਘ, ਕਰਮਜੀਤ ਸਿੰਘ ਕਾਕਾ, ਵਰਿੰਦਰ ਸਿੰਘ ਚੰਡੀਗੜ੍ਹ, ਬਲਜੀਤ ਸਿੰਘ ਪ੍ਰਧਾਨ, ਦਰਸ਼ਨ ਸਿੰਘ ਪੰਚ, ਗੁਰਜੰਟ ਸਿੰਘ ਸੇਖੋਂ, ਮਨਜੀਤ ਸਿੰਘ ਕਾਠਮੱਠੀ, ਚਰਨਜੀਤ ਸਿੰਘ ਟਿਵਾਣਾ, ਬਲਜੀਤ ਸਿੰਘ ਡਕੌਂਦਾ, ਗੁਰਜੰਟ ਸਿੰਘ ਸਹੌਲੀ, ਗੁਰਕੀਰਤ ਸਿੰਘ ਕਾਲਸਨਾ, ਕਰਮਜੀਤ ਸਿੰਘ ਸੁਧੇਵਾਲ, ਸਰਪੰਚ ਗੁਰਧਿਆਨ ਸਿੰਘ ਕਾਲਸਨਾਂ, ਨੰਬਰਦਾਰ ਹਰਿੰਦਰ ਸਿੰਘ ਗੋਲਡੀ, ਸੁਰਜੀਤ ਸਿੰਘ ਬਿੱਟੂ ਜੱਸੋਮਜਾਰਾ, ਨਿਰਮੈਲ ਸਿੰਘ ਸੁਧੇਵਾਲ, ਰਣਧੀਰ ਸਿੰਘ ਟਿਵਾਣਾ ਸਾ. ਸਰਪੰਚ, ਸੁਖਚੈਨ ਸਿੰਘ ਭੋਡੇ ਐਮ.ਡੀ. ਰਾਜਿੰਦਰ ਸਿੰਘ ਗੋਲਡੀ, ਸ਼ੈਂਕੀ ਸਿੰਗਲਾ ਪੁੱਤਰ ਪ੍ਰਧਾਨ ਨਗਰ ਪੰਚਾਇਤ ਭਾਦਸੋਂ, ਪਵਨ ਘਈ ਪ੍ਰਧਾਨ, ਗੁਰਮੀਤ ਸਿੰਘ ਨਿਰਮਾਣ, ਸਰਪੰਚ ਸਤਨਾਮ ਸਿੰਘ ਸੱਤੀ ਕਨਸੂਹਾ, ਹਰਪ੍ਰੀਤ ਸਿੰਘ ਭੰਗੂ 'ਆਪ' ਆਗੂ, ਸਰਪੰਚ ਪਿ੍ਤਪਾਲ ਸਿੰਘ ਖਰੌੜ, ਤਲਵਿੰਦਰ ਸਿੰਘ ਗੋਗੀ ਪ੍ਰਧਾਨ, ਸਰਪੰਚ ਜਗਦੀਪ ਸਿੰਘ ਧੰਗੇੜਾ, ਡਾ. ਰਾਮ ਸਿੰਘ ਆਲੋਵਾਲ, ਐਡਵੋਕੇਟ ਬਬਨਦੀਪ ਸਿੰਘ ਖਰੌੜ, ਨਰਿੰਦਰ ਸੰਘੇੜਾ ਸਰਪੰਚ, ਸਰਪੰਚ ਧਰਮਜੀਤ ਸਿੰਘ ਆਲੋਵਾਲ, ਸਰਪੰਚ ਗੁਰਪ੍ਰੀਤ ਸਿੰਘ ਪੇਦਨੀ, ਯੁਵਰਾਜ ਸ਼ਰਮਾ ਜੱਸੋਵਾਲ, ਗੁਰਤੇਜ ਸਿੰਘ ਖਰੌੜ, ਜੱਗੀ ਲੰਗ, ਅਮਰਜੀਤ ਸਿੰਘ ਸਕਰਾਲੀ ਲੱਖੀ, ਦਰਸ਼ਨ ਸਿੰਘ ਧਾਰਨੀ, ਹਰਦੀਪ ਸਿੰਘ ਘੁੱਲਾ, ਜੋਗੀ ਸਿੰਘ ਅੜਕ, ਗੁਰਧਿਆਨ ਸਿੰਘ ਸਕਰਾਲੀ, ਗੁਰਬੀਰ ਸਿੰਘ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ |
ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਹੋਏ ਸੰਤ ਬਾਵਾ ਪੂਰਨ ਦਾਸ ਮਹਾਰਾਜ ਦੇ ਬਰਸੀ ਸਮਾਗਮ ਮੌਕੇ ਨਤਮਸਤਕ
ਅਜੀਤ ਡੈਸਕ
11-05-2026