ਨਵੀਂ ਦਿੱਲੀ, 10 ਮਈ (ਅ.ਬ.)-ਭਾਜਪਾ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਸੀਂ ਪੰਜਾਬ ਨੂੰ ਰਾਜਨੀਤੀ 'ਚ ਗੁੰਡਾਗਰਦੀ ਅਤੇ ਹਿੰਸਾ ਦਾ ਅੱਡਾ ਨਹੀਂ ਬਣਨ ਦਿਆਂਗੇ। ਉਨ੍ਹਾਂ ਕਿਹਾ ਕਿ ਬਲਾਚੌਰ (ਨਵਾਂਸ਼ਹਿਰ) 'ਚ ਜੋ ਹੋਇਆ ਉਹ ਲੋਕਤੰਤਰ ਦੇ ਨਾਂਅ 'ਤੇ ਕਲੰਕ ਹੈ। ਉਨ੍ਹਾਂ ਕਿਹਾ 'ਆਪ' ਦੇ ਵਿਧਾਇਕ ਸੁਖਵਿੰਦਰ ਸੁੱਖੀ ਨੇ ਪੁਲਿਸ ਦੀ ਮੌਜੂਦਗੀ 'ਚ ਭਾਜਪਾ ਦਫ਼ਤਰ 'ਚ ਦਾਖ਼ਲ ਹੋ ਕੇ ਜ਼ਿਲ੍ਹਾ ਪ੍ਰਧਾਨ ਨਾਲ ਕੁੱਟਮਾਰ ਤੇ ਭੰਨ੍ਹਤੋੜ ਕੀਤੀ। ਉਨ੍ਹਾਂ ਕਿਹਾ ਕਿ ਕੀ 'ਆਪ' 'ਚ ਸ਼ਾਮਿਲ ਹੋਣਾ, ਕਾਨੂੰਨ ਨੂੰ ਜੇਬ 'ਚ ਰੱਖਣਾ ਅਤੇ ਗੁੰਡਾਗਰਦੀ ਕਰਨ ਦਾ ਲਾਇਸੰਸ ਮਿਲ ਜਾਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਲੁਧਿਆਣਾ ਸਮੇਤ ਪੰਜਾਬ ਦੇ ਕਈ ਹਿੱਸਿਆਂ 'ਚ 'ਆਪ' ਨੇਤਾਵਾਂ ਅਤੇ ਕਾਰਜਕਰਤਾਵਾਂ ਦੀ ਗੁੰਡਾਗਰਦੀ ਅਤੇ ਅਰਾਜਕਤਾ ਦੀਆਂ ਖ਼ਬਰਾਂ ਹੁਣ ਰੋਜ਼ ਦਾ ਹਿੱਸਾ ਬਣ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਤੁਹਾਡੀ ਇਸ ਡਰਾਮੇਬਾਜ਼ੀ ਅਤੇ ਰਾਜਨੀਤਕ ਅੱਤਵਾਦ ਨੂੰ ਬਹੁਤ ਬਰੀਕੀ ਨਾਲ ਦੇਖ ਰਹੀ ਹੈ। ਭ੍ਰਿਸ਼ਟਾਚਾਰ ਦੀ ਜੋ ਖੇਡ ਪੰਜਾਬ 'ਚ ਖੇਡੀ ਜਾ ਰਹੀ ਹੈ, ਉਹ ਹੁਣ ਜ਼ਿਆਦਾ ਦਿਨਾਂ ਤੱਕ ਨਹੀਂ ਚੱਲੇਗੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪੁਲਿਸ ਸੱਚਮੁਚ ਨਿਰਪੱਖ ਹੈ ਤਾਂ ਇਸ ਸ਼ਰੇਆਮ ਹੋਈ ਧੱਕੇਸ਼ਾਹੀ 'ਤੇ ਬਿਨਾਂ ਕਿਸੇ ਰਾਜਨੀਤਕ ਦਬਾਅ ਦੇ ਤੁਰੰਤ ਸਖ਼ਤ ਕਾਰਵਾਈ ਕਰੇ।
ਸੱਤਾ ਹਮੇਸ਼ਾਂ ਨਹੀਂ ਰਹਿੰਦੀ-ਆਰ.ਪੀ. ਸਿੰਘ
ਅਜੀਤ ਡੈਸਕ
11-05-2026