14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਅੰਮ੍ਰਿਤਸਰ 'ਚ 22 ਸਾਲਾ ਨੌਜਵਾਨ ਦੀ ਨਸ਼ੇ ਨਾਲ ਮੌਤ

ਅਜੀਤ ਡੈਸਕ 11-05-2026

ਚੋਗਾਵਾਂ, 10 ਮਈ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਮੁਮੰਦ ਸੌੜੀਆਂ ਵਿਖੇ 22 ਸਾਲਾ ਨੌਜਵਾਨ ਹੈਪੀ ਸਿੰਘ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ। ਇਸ ਸੰਬੰਧੀ ਮ੍ਰਿਤਕ ਦੇ ਭਰਾ ਜੋਬਨ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਹੈਪੀ ਸਿੰਘ ਮਿਹਨਤ ਮਜ਼ਦੂਰੀ ਕਰਦਾ ਸੀ ਤੇ ਅਜੇ ਕੁਵਾਰਾ ਸੀ। ਅੱਜ ਬਰਸਾਤੀ ਨਾਲੇ ਲਾਗੇ ਨਸ਼ੇ ਦਾ ਟੀਕਾ ਲਗਾਉਣ ਨਾਲ ਉਸ ਦੀ ਮੌਤ ਹੋ ਗਈ। ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂ ਹਰਭਜਨ ਸਿੰਘ, ਪੱਪੂ ਪ੍ਰਧਾਨ, ਗੁਰਦੇਵ ਸਿੰਘ ਕਾਕੂ ਤੇ ਹੋਰਨਾਂ ਨੇ ਗੁੱਸਾ ਜਾਹਿਰ ਕਰਦਿਆਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ। ਉਨ੍ਹਾਂ ਕਿਹਾ ਕਿ ਉਨਾਂ ਦੇ ਪਿੰਡ ਵਿਚ ਨਸ਼ੇ ਦਾ ਕਹਿਰ ਲੋਕਾਂ ਦੇ ਘਰ ਉਜਾੜ ਰਿਹਾ ਹੈ।

ਪਿਛਲੀ ਖ਼ਬਰ ਜੇਕਰ ਅਮਰੀਕਾ ਦੁਬਾਰਾ ਹਮਲਾ ਕਰਦਾ ਹੈ ਤਾਂ ਨਵੇਂ ਜੰਗੀ ਮੈਦਾਨ ਖੁੱਲ੍ਹਣਗੇ-ਈਰਾਨੀ ਫ਼ੌਜ <br/> ਅਗਲੀ ਖ਼ਬਰ ਮਹਿਫ਼ਲ-ਏ-ਅਦੀਬ ਸੰਸਥਾ ਜਗਰਾਉਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।