14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਜੇਕਰ ਅਮਰੀਕਾ ਦੁਬਾਰਾ ਹਮਲਾ ਕਰਦਾ ਹੈ ਤਾਂ ਨਵੇਂ ਜੰਗੀ ਮੈਦਾਨ ਖੁੱਲ੍ਹਣਗੇ-ਈਰਾਨੀ ਫ਼ੌਜ <br/>

ਅਜੀਤ ਡੈਸਕ 11-05-2026
ਤਹਿਰਾਨ, 10 ਮਈ (ਏਜੰਸੀ)-ਈਰਾਨੀ ਫ਼Ïਜੀ ਬੁਲਾਰੇ ਮੁਹੰਮਦ ਅਕਰਮੀਨੀਆ ਨੇ ਕਿਹਾ ਕਿ ਈਰਾਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਅਤੇ ਇਜ਼ਰਾਈਲ ਹੋਰ ਫ਼Ïਜੀ ਹਮਲੇ ਕਰਦੇ ਹਨ, ਤਾਂ ਉਹ ਆਪਣੀਆਂ ਸਰਹੱਦਾਂ ਦੇ ਬਾਹਰ ਨਵੇਂ ਜੰਗੀ ਮੈਦਾਨ ਖੋਲ੍ਹ ਸਕਦਾ ਹੈ | ਤਸਨੀਮ ਨਿਊਜ਼ ਏਜੰਸੀ ਨੇ ਅਕਰਮੀਨੀਆ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਦੁਸ਼ਮਣ ਇਕ ਵਾਰ ਫਿਰ ਗਲਤ ਅੰਦਾਜ਼ਾ ਲਗਾਉਂਦਾ ਹੈ ਅਤੇ ਈਰਾਨ ਵਿਰੁੱਧ ਹਮਲਾ ਕਰਦਾ ਹੈ ਤਾਂ ਉਸਨੂੰ ਨਿਸ਼ਚਿਤ ਤÏਰ 'ਤੇ ਯੁੱਧ ਦੇ ਨਵੇਂ ਅਤੇ ਅਣਕਿਆਸੇ ਤਰੀਕਿਆਂ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਕਿਹਾ ਕਿ ਇਨ੍ਹਾਂ 'ਚ ਵਧੇਰੇ ਉੱਨਤ ਉਪਕਰਣ, ਨਵੀਆਂ ਰਣਨੀਤੀਆਂ ਅਤੇ ਸਭ ਤੋਂ ਮਹੱਤਵਪੂਰਨ ਗੱਲ, ਨਵੇਂ ਜੰਗੀ ਮੈਦਾਨ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਯੁੱਧ ਉਨ੍ਹਾਂ ਖੇਤਰਾਂ 'ਚ ਫੈਲ ਜਾਵੇਗਾ ਜਿਨ੍ਹਾਂ ਦੀ ਦੁਸ਼ਮਣ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ | ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਨਾਲ ਹਾਲ ਹੀ 'ਚ ਹੋਈ ਜੰਗਬੰਦੀ ਦÏਰਾਨ, ਈਰਾਨ ਨੇ ਆਪਣੀਆਂ ਫ਼Ïਜੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ, ਆਪਣੇ ਟੀਚਿਆਂ ਦੀ ਸੂਚੀ ਨੂੰ ਅਪਡੇਟ ਕਰਨ, ਸਿਖਲਾਈ 'ਚ ਸੁਧਾਰ ਕਰਨ, ਹਥਿਆਰ ਪ੍ਰਣਾਲੀਆਂ ਦੀ ਮੁਰੰਮਤ ਕਰਨ ਅਤੇ ਆਪਣੀਆਂ ਫ਼Ïਜਾਂ ਨੂੰ ਮੁੜ ਤਾਇਨਾਤ ਕਰਨ 'ਤੇ ਧਿਆਨ ਕੇਂਦਰਿਤ ਕੀਤਾ |
ਐਤਵਾਰ ਨੂੰ ਇਕ ਵੱਖਰੇ ਬਿਆਨ 'ਚ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇਵੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਈਰਾਨੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਉਹ ਖੇਤਰ 'ਚ ਅਮਰੀਕੀ ਹਿੱਤਾਂ ਵਿਰੁੱਧ ਜਵਾਬੀ ਕਾਰਵਾਈ ਕਰੇਗਾ | ਇਹ ਚਿਤਾਵਨੀਆਂ ਈਰਾਨ, ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਹਮਲਿਆਂ ਦੇ ਪਿਛਲੇ ਆਦਾਨ-ਪ੍ਰਦਾਨ ਤੋਂ ਬਾਅਦ ਜਾਰੀ ਖੇਤਰੀ ਤਣਾਅ ਦੇ ਵਿਚਕਾਰ ਆਈਆਂ ਹਨ |




ਪਿਛਲੀ ਖ਼ਬਰ 'ਜੌਨੀ ਜੌਨੀ ਯੈੱਸ ਪਾਪਾ' ਵਰਗੀਆਂ ਕਵਿਤਾਵਾਂ ਬੱਚਿਆਂ ਨੂੰ ਝੂਠ ਬੋਲਣਾ ਸਿਖਾਉਂਦੀਆਂ ਹਨ-ਯੂ.ਪੀ. ਦੇ ਮੰਤਰੀ ਦਾ ਵਿਵਾਦਤ... ਅਗਲੀ ਖ਼ਬਰ ਅੰਮ੍ਰਿਤਸਰ 'ਚ 22 ਸਾਲਾ ਨੌਜਵਾਨ ਦੀ ਨਸ਼ੇ ਨਾਲ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।