ਨਵੀਂ ਦਿੱਲੀ, 10 ਮਈ (ਏਜੰਸੀ)-ਵਾਈਸ ਐਡਮਿਰਲ ਸੰਜੇ ਵਾਤਸਯਨ ਨੂੰ ਪੱਛਮੀ ਜਲ ਸੈਨਾ ਕਮਾਂਡ ਦਾ ਅਗਲਾ ਮੁਖੀ ਨਿਯੁਕਤ ਕੀਤਾ ਗਿਆ ਹੈ | ਵਾਤਸਯਨ, ਜੋ ਇਸ ਸਮੇਂ ਨੇਵਲ ਸਟਾਫ਼ ਦੇ ਉਪ ਮੁਖੀ ਵਜੋਂ ਸੇਵਾ ਨਿਭਾਅ ਰਹੇ ਹਨ, ਕਾਰਜਸ਼ੀਲ ਤÏਰ 'ਤੇ ਮਹੱਤਵਪੂਰਨ ਕਮਾਂਡ 'ਤੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਦੀ ਜਗ੍ਹਾ ਲੈਣਗੇ | ਸਵਾਮੀਨਾਥਨ ਨੂੰ ਸਨਿਚਰਵਾਰ ਨੂੰ ਅਗਲਾ ਜਲ ਸੈਨਾ ਮੁਖੀ ਨਿਯੁਕਤ ਕੀਤਾ ਗਿਆ ਹੈ | ਇਕ ਅਧਿਕਾਰੀ ਨੇ ਕਿਹਾ ਕਿ ਉਹ ਮÏਜੂਦਾ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੁਮਾਰ ਤਿ੍ਪਾਠੀ 31 ਮਈ ਨੂੰ ਸੇਵਾਮੁਕਤ ਹੋਣ ਕਾਰਨ ਚੋਟੀ ਦੇ ਅਹੁਦੇ ਦਾ ਚਾਰਜ ਸੰਭਾਲਣਗੇ | ਵਾਈਸ ਐਡਮਿਰਲ ਸੰਜੇ ਵਾਤਸਯਨ ਨੂੰ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ ਪੱਛਮੀ ਜਲ ਸੈਨਾ ਕਮਾਂਡ ਵਜੋਂ ਨਿਯੁਕਤ ਕੀਤਾ ਗਿਆ ਹੈ | ਵੈਸਟਰਨ ਨੇਵਲ ਕਮਾਂਡ ਦਾ ਮੁੱਖ ਦਫ਼ਤਰ ਮੁੰਬਈ 'ਚ ਹੈ | ਨੈਸ਼ਨਲ ਡਿਫੈਂਸ ਅਕੈਡਮੀ, ਪੁਣੇ ਦੇ ਸਾਬਕਾ ਵਿਦਿਆਰਥੀ, ਵਾਈਸ ਐਡਮਿਰਲ ਵਾਤਸਯਨ ਨੂੰ 1 ਜਨਵਰੀ, 1988 ਨੂੰ ਭਾਰਤੀ ਜਲ ਸੈਨਾ 'ਚ ਕਮਿਸ਼ਨ ਦਿੱਤਾ ਗਿਆ ਸੀ |
ਵਾਈਸ ਐਡਮਿਰਲ ਸੰਜੇ ਵਾਤਸਯਨ ਪੱਛਮੀ ਜਲ ਸੈਨਾ ਕਮਾਂਡ ਦੇ ਮੁਖੀ ਨਿਯੁਕਤ <br/>
ਅਜੀਤ ਡੈਸਕ
11-05-2026