14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬੰਗਲਾਦੇਸ਼ ਭਾਰਤ ਨਾਲ ਦੋਸਤਾਨਾ ਸੰਬੰਧ ਚਾਹੁੰਦਾ ਹੈ-ਰਿਜ਼ਵੀ ਸਰਹੱਦ 'ਤੇ ਹੱਤਿਆਵਾਂ ਨੂੰ ਲੈ ਕੇ ਪ੍ਰਗਟਾਈ ਚਿੰਤਾ <br/>

ਅਜੀਤ ਡੈਸਕ 11-05-2026
ਢਾਕਾ, 10 ਮਈ (ਏਜੰਸੀ)-ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੇ ਸੀਨੀਅਰ ਸਲਾਹਕਾਰ ਨੇ ਐਤਵਾਰ ਨੂੰ ਕਿਹਾ ਕਿ ਢਾਕਾ ਨਵੀਂ ਦਿੱਲੀ ਨਾਲ ਦੋਸਤਾਨਾ ਸੰਬੰਧ ਚਾਹੁੰਦਾ ਹੈ, ਨਾਲ ਹੀ ਉਨ੍ਹਾਂ ਨੇ ਪਿਛਲੇ ਹਫ਼ਤੇ ਭਾਰਤ ਨਾਲ ਸਰਹੱਦ 'ਤੇ ਦੋ ਬੰਗਲਾਦੇਸ਼ੀ ਨਾਗਰਿਕਾਂ ਦੀ ਹੱਤਿਆ 'ਤੇ ਚਿੰਤਾ ਪ੍ਰਗਟ ਕੀਤੀ ਸੀ | ਸ਼ੁੱਕਰਵਾਰ ਰਾਤ ਨੂੰ ਤਿ੍ਪੁਰਾ ਦੇ ਸਿਪਾਹੀਜਾਲਾ ਜ਼ਿਲ੍ਹੇ 'ਚ ਸੀਮਾ ਸੁਰੱਖਿਆ ਬਲ ਦੁਆਰਾ ਦੋ ਸ਼ੱਕੀ ਬੰਗਲਾਦੇਸ਼ੀ ਤਸਕਰਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ ਤੇ ਲਾਸ਼ਾਂ ਬੀ.ਐਸ.ਐਫ. ਅਤੇ ਬਾਰਡਰ ਗਾਰਡ ਬੰਗਲਾਦੇਸ਼ ਦੇ ਅਧਿਕਾਰੀਆਂ ਦੀ ਮÏਜੂਦਗੀ 'ਚ ਕਮਲਸਾਗਰ ਬੀ.ਓ.ਪੀ. ਰਾਹੀਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਸਨ | ਪ੍ਰਧਾਨ ਮੰਤਰੀ ਦੇ ਰਾਜਨੀਤਕ ਸਲਾਹਕਾਰ ਰੁਹੁਲ ਕਬੀਰ ਰਿਜ਼ਵੀ ਨੇ ਐਤਵਾਰ ਨੂੰ ਕਿਹਾ ਕਿ ਅਸੀਂ ਦੋਸਤਾਨਾ ਸੰਬੰਧ ਚਾਹੁੰਦੇ ਹਾਂ, ਪਰ ਜੇਕਰ ਸਰਹੱਦ ਵਾਰ-ਵਾਰ ਖ਼ੂਨੀ ਹੋ ਜਾਂਦੀ ਹੈ ਤਾਂ ਚੰਗੇ ਸੰਬੰਧ ਬਣੇ ਨਹੀਂ ਰਹਿ ਸਕਦੇ | ਰਿਜ਼ਵੀ ਨੇ ਡਿਪਲੋਮਾ ਇੰਜੀਨੀਅਰਾਂ ਦੇ ਰਾਸ਼ਟਰੀ ਸੰਮੇਲਨ 'ਚ ਆਪਣੇ ਸੰਬੋਧਨ ਦÏਰਾਨ ਦੋ ਸ਼ੱਕੀ ਤਸਕਰਾਂ ਦੀ ਹੱਤਿਆ ਦਾ ਜ਼ਿਕਰ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ਕੱਲ੍ਹ (ਸਨਿਚਰਵਾਰ) ਨੂੰ ਵੀ ਬ੍ਰਾਹਮਣਬਾੜੀਆ ਸਰਹੱਦ 'ਤੇ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ | ਰਿਜ਼ਵੀ, ਜੋ ਸੱਤਾਧਾਰੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਦੇ ਸੀਨੀਅਰ ਸੰਯੁਕਤ ਸਕੱਤਰ ਜਨਰਲ ਵੀ ਹਨ, ਨੇ ਕਿਹਾ ਕਿ ਭਾਰਤ ਦੇ ਲੋਕ ਵੀ ਅਜਿਹਾ ਵਰਤਾਰਾ ਨਹੀਂ ਦੇਖਣਾ ਚਾਹੁੰਦੇ | ਭਾਰਤ 'ਚ ਹਾਲ ਹੀ 'ਚ ਹੋਈਆਂ ਰਾਜ ਚੋਣਾਂ ਦੇ ਸੰਦਰਭ 'ਚ ਬੀ.ਐਨ.ਪੀ. ਨੇਤਾ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਇਕ ਅੰਦਰੂਨੀ ਮਾਮਲਾ ਹੈ, ਜਿਸ ਦਾ ਭਾਰਤੀ ਲੋਕਾਂ ਨੇ ਫ਼ੈਸਲਾ ਕਰਨਾ ਹੈ |

ਪਿਛਲੀ ਖ਼ਬਰ ਵਾਈਸ ਐਡਮਿਰਲ ਸੰਜੇ ਵਾਤਸਯਨ ਪੱਛਮੀ ਜਲ ਸੈਨਾ ਕਮਾਂਡ ਦੇ ਮੁਖੀ ਨਿਯੁਕਤ <br/> ਅਗਲੀ ਖ਼ਬਰ 'ਜੌਨੀ ਜੌਨੀ ਯੈੱਸ ਪਾਪਾ' ਵਰਗੀਆਂ ਕਵਿਤਾਵਾਂ ਬੱਚਿਆਂ ਨੂੰ ਝੂਠ ਬੋਲਣਾ ਸਿਖਾਉਂਦੀਆਂ ਹਨ-ਯੂ.ਪੀ. ਦੇ ਮੰਤਰੀ ਦਾ ਵਿਵਾਦਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।