14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੰਜਾਬ ਮਹਿਲਾ ਕਾਂਗਰਸ ਦੀ ਨਵੀਂ ਕਾਰਜਕਾਰਨੀ ਤੇ ਵਰਕਿੰਗ ਕਮੇਟੀ ਦਾ ਐਲਾਨ <br/>

ਅਜੀਤ ਡੈਸਕ 12-05-2026

ਚੰਡੀਗੜ੍ਹ, 11 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਵਿਚ ਮਹਿਲਾ ਕਾਂਗਰਸ ਨੂੰ ਤਕੜਾ ਕਰਨ ਲਈ ਯੋਜਨਾ ਬਣਾ ਲਈ ਗਈ ਹੈ, ਜਿਸ ਤਹਿਤ ਆਲ ਇੰਡੀਆ ਮਹਿਲਾ ਕਾਂਗਰਸ ਨੇ ਪੰਜਾਬ ਰਾਜ ਮਹਿਲਾ ਕਾਂਗਰਸ ਦੇ ਸੰਗਠਨਾਤਮਕ ਢਾਂਚੇ ਦਾ ਪੁਨਰਗਠਨ ਕੀਤਾ ਹੈ | ਕਾਂਗਰਸ ਵਲੋਂ ਇਸ ਸਬੰਧੀ ਇਕ ਸੂਬਾ ਕਾਰਜਕਾਰਨੀ ਅਤੇ ਸਲਾਹਕਾਰ ਕਮੇਟੀ ਵੀ ਬਣਾਈ ਗਈ ਹੈ | ਪੰਜਾਬ ਮਹਿਲਾ ਕਾਂਗਰਸ ਦੀ ਨਵੀਂ ਕਾਰਜਕਾਰਨੀ ਅਤੇ ਵਰਕਿੰਗ ਕਮੇਟੀ ਦੇ ਐਲਾਨ ਨਾਲ ਬਲਜੀਤ ਕੌਰ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਆਲ ਇੰਡੀਆ ਮਹਿਲਾ ਕਾਂਗਰਸ ਪ੍ਰਧਾਨ ਅਲਕਾ ਲਾਂਬਾ ਨੇ ਨਵੀਂ ਕਾਰਜਕਾਰਨੀ ਦੇ ਗਠਨ 'ਤੇ ਕਿਹਾ ਕਿ ਇਹ ਨਿਯੁਕਤੀਆਂ ਮਹਿਲਾ ਕਾਂਗਰਸ ਵਿਚ ਨਵੀਂ ਊਰਜਾ ਭਰਨ ਲਈ ਸਰਗਰਮ ਅਤੇ ਜ਼ਮੀਨੀ ਪੱਧਰ ਦੀਆਂ ਮਹਿਲਾ ਅਹੁਦੇਦਾਰਾਂ ਨੂੰ ਧਿਆਨ ਵਿਚ ਰੱਖ ਕੇ ਕੀਤੀਆਂ ਗਈਆਂ ਹਨ | ਪੰਜ ਮੈਂਬਰੀ ਸਲਾਹਕਾਰ ਕਮੇਟੀ ਵਿਚ ਮੁੱਖ ਤੌਰ 'ਤੇ ਸਾਬਕਾ ਮਹਿਲਾ ਆਗੂ ਸ਼ਾਮਿਲ ਹਨ | ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਲੰਧਰ ਤੋਂ ਮੌਜੂਦਾ ਕੌਂਸਲਰ ਡਾ. ਜਸਲੀਨ ਕੌਰ ਸੇਠੀ, ਜਿਨ੍ਹਾਂ ਨੇ 10 ਸਾਲਾਂ ਤੋਂ ਵੱਧ ਸਮੇਂ ਤੱਕ ਜ਼ਿਲ੍ਹਾ ਮਹਿਲਾ ਆਗੂ ਵਜੋਂ ਸੇਵਾ ਨਿਭਾਈ, ਨੂੰ ਸ਼ਾਮਿਲ ਕੀਤਾ ਗਿਆ ਹੈ | ਉਨ੍ਹਾਂ ਨੇ ਆਪਣੇ ਆਪ ਨੂੰ ਇਕ ਗਤੀਸ਼ੀਲ ਅਤੇ ਸਰਗਰਮ ਆਗੂ ਵਜੋਂ ਸਥਾਪਿਤ ਕੀਤਾ ਹੈ | ਇਸ ਵਿਚ ਮਮਤਾ ਦੱਤਾ, ਗੁਰਸ਼ਰਨ ਕੌਰ ਰੰਧਾਵਾ, ਸੁਰਭੀ ਵਰਮਾ ਅਤੇ ਹਰਸਿਮਰਨ ਬਾਜਵਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਨਵੀਂ ਕਾਰਜਕਾਰਨੀ ਤੇ ਸਲਾਹਕਾਰ ਕਮੇਟੀ ਦੇ ਅਨੁਸਾਰ, ਬਲਜੀਤ ਕੌਰ ਨੂੰ ਕਾਰਜਕਾਰੀ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਅਮਨਦੀਪ ਕੌਰ ਬਰਾੜ, ਸੰਤੋਸ਼ ਰਾਣੀ ਅਤੇ ਵਿਦਿਆ ਗਿੱਲ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਜਸਵੀਰ ਮੂਨਕ, ਰੀਨਾ ਚੋਪੜਾ, ਪਰਵੀਨ ਰਾਣਾ ਅਤੇ ਮਮਤਾ ਸ਼ਰਮਾ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਹਰਮਿੰਦਰ ਕੌਰ, ਬਲਜਿੰਦਰ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਹਰਜੀਤ ਕੌਰ ਗਰਚਾ ਤੇ ਕੁਲਦੀਪ ਕੌਰ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ |
ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ
ਇਸ ਲੜੀ ਵਿਚ ਰਜਨੀ ਸ਼ਰਮਾ ਨੂੰ ਅੰਮਿ੍ਤਸਰ ਸ਼ਹਿਰੀ ਦਾ ਜ਼ਿਲ੍ਹਾ ਪ੍ਰਧਾਨ, ਕਿਰਨਦੀਪ ਗਰੇਵਾਲ ਨੂੰ ਲੁਧਿਆਣਾ ਦਿਹਾਤੀ, ਸਿਮਰਤ ਕੌਰ ਡਾਲੀਵਾਲ ਨੂੰ ਬਠਿੰਡਾ ਦਿਹਾਤੀ, ਸੁਖਵਿੰਦਰ ਕੌਰ ਬਾਠ ਨੂੰ ਲੁਧਿਆਣਾ ਤੇ ਖੰਨਾ ਅਤੇ ਰੇਖਾ ਅਗਰਵਾਲ ਨੂੰ ਪਟਿਆਲਾ ਸ਼ਹਿਰੀ ਲਈ ਨਿਯੁਕਤ ਕੀਤਾ ਗਿਆ ਹੈ |
ਵਰਕਿੰਗ ਕਮੇਟੀ ਮੈਂਬਰ
ਜਤਿੰਦਰ ਕੌਰ ਕਲਸੀ, ਸੁਮਨ ਸੈਣੀ, ਸਤਿੰਦਰ ਦੀਪ ਕੌਰ, ਰੇਣੂ ਸੇਠ, ਸੰਗੀਤਾ ਧੀਰ, ਸੀਮਾ ਰਾਣੀ ਸ਼ਰਮਾ, ਸੁਰਿੰਦਰ ਕੌਰ, ਰਣਜੀਤ ਕੌਰ, ਸਰਬਜੀਤ ਕੌਰ, ਨਵਦੀਪ ਕੌਰ ਸੰਧੂ, ਸਵਰਨਜੀਤ ਕੌਰ, ਮਨਵਿੰਦਰ ਕੌਰ ਪੱਖੋ, ਕੰਚਨ ਠਾਕੁਰ, ਗੁਰਲੀਨ ਕੌਰ, ਰਣਦੀਪ ਕੌਰ ਡੋਹਰਾ, ਗੁਰਦੀਪ ਕੌਰ ਡੋਹਰਾ, ਗੁਰਦੀਪ ਕੌਰ ਡੋਹਰਾ, ਗੁਰਦੀਪ ਕੌਰ, ਗੁਰਦੀਪ ਕੌਰ, ਸ਼ਿਵਪਾਲ ਕੌਰ, ਡਾ. ਸੋਨੀਆ ਪੁਰੀ, ਜਸਵਿੰਦਰ ਕੌਰ, ਰਵਿੰਦਰ ਬਾਜਵਾ, ਹਰਵਿੰਦਰ ਕੌਰ, ਮੀਨੂੰ ਬੱਗਾ ਨੂੰ ਵਰਕਿੰਗ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ |

ਪਿਛਲੀ ਖ਼ਬਰ ਮਨੀਲਾ 'ਚ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਅਕਾਲੀ ਦਲ (ਬ) ਦੀ ਕੋਰ ਕਮੇਟੀ ਨੇ ਬੇਅਦਬੀ ਕਾਨੂੰਨ ਨੂੰ ਰੱਦ ਕਰਨ ਦੀ ਥਾਂ ਤਰੁੱਟੀਆਂ ਦੂਰ ਕਰਵਾਉਣ ਲਈ ਸ਼ੋ੍ਰਮਣੀ ਕਮੇਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।