ਪੰਜਗਰਾੲੀਂ ਕਲਾਂ, 11 ਮਈ (ਸੁਖਮੰਦਰ ਸਿੰਘ ਬਰਾੜ)-ਇੱਥੋਂ ਨੇੜਲੇ ਪਿੰਡ ਘਣੀਏ ਵਾਲਾ ਦੇ ਵਸਨੀਕ ਇਕਬਾਲ ਸਿੰਘ ਬਰਾੜ ਦੀ ਪਤਨੀ ਸੁਖਵੀਰ ਕੌਰ ਬਰਾੜ ਦਾ ਮਨੀਲਾ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵੀਰ ਕੌਰ ਆਪਣੇ ਬਿਜਨੈਸ ਦੀ ਕੁਲੈਕਸ਼ਨ ਸਬੰਧੀ ਬਾਜ਼ਾਰ ਵਿਚ ਜਾ ਰਹੀ ਸੀ ਤਾਂ ਦੋ ਅਣਪਛਾਤੇ ਵਿਅਕਤੀਆਂ ਵਲੋਂ ਉਸ 'ਤੇ ਗੋਲੀਆਂ ਚਲਾਈਆਂ ਗਈਆਂ | ਜਿਨ੍ਹਾਂ ਨਾਲ ਸੁਖਵੀਰ ਕੌਰ ਬਰਾੜ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇੱਥੇ ਜ਼ਿਕਰਯੋਗ ਹੈ ਕਿ ਇਕਬਾਲ ਸਿੰਘ ਬਰਾੜ ਲਗਪਗ ਇਕ ਦਹਾਕੇ ਤੋਂ ਆਪਣੇ ਪਰਿਵਾਰ ਸਮੇਤ ਮਨੀਲਾ ਵਿਖੇ ਰਹਿ ਰਿਹਾ ਹੈ ਤੇ ਹੁਣ ਆਪਣੇ ਪਿੰਡ ਘਣੀਏ ਵਾਲਾ ਵਿਖੇ ਘਰ ਦੀ ਉਸਾਰੀ ਕਰਵਾਉਣ ਲਈ ਆਇਆ ਹੋਇਆ ਸੀ ਪ੍ਰੰਤੂ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਮਨੀਲਾ ਲਈ ਰਵਾਨਾ ਹੋ ਗਿਆ |
ਮਨੀਲਾ 'ਚ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ
ਅਜੀਤ ਡੈਸਕ
12-05-2026