15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਫ਼ੌਜ ਦੁਆਰਾ ਸਮਰਥਿਤ ਕਠਪੁਤਲੀ ਸ਼ਾਸਕ ਚਲਾ ਰਹੇ ਪਾਕਿ-ਸ਼ਫ਼ੀ ਬਰਫ਼ਤ

ਅਜੀਤ ਡੈਸਕ 12-05-2026

ਅੰਮਿ੍ਤਸਰ, 11 ਮਈ (ਸੁਰਿੰਦਰ ਕੋਛੜ)-ਸਿੰਧੀ ਰਾਸ਼ਟਰਵਾਦੀ ਸੰਗਠਨ ਜੇ. ਐੱਸ. ਐੱਮ. ਐੱਮ. (ਜੀਅ ਸਿੰਧ ਮੁਤਹਿਦਾ ਮਹਾਜ਼) ਦੇ ਮੁਖੀ ਸ਼ਫ਼ੀ ਮੁਹੰਮਦ ਬਰਫ਼ਤ ਨੇ ਪਾਕਿਸਤਾਨ ਫ਼ੌਜ ਅਤੇ ਇਸ ਦੀ ਲੀਡਰਸ਼ਿਪ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਪਾਕਿਸਤਾਨ 'ਤੇ ਚੁਣੀਆਂ ਹੋਈਆਂ ਸਰਕਾਰਾਂ ਦੀ ਬਜਾਏ ਫ਼ੌਜ ਦੁਆਰਾ ਸਮਰਥਿਤ ਕਠਪੁਤਲੀ ਸ਼ਾਸਕਾਂ ਦੁਆਰਾ ਸ਼ਾਸਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਾਕਿ ਦੀ ਫ਼ੌਜੀ ਸਥਾਪਨਾ ਲੰਬੇ ਸਮੇਂ ਤੋਂ ਧਾਰਮਿਕ ਕੱਟੜਤਾ ਅਤੇ ਅੱਤਵਾਦ ਨੂੰ ਸਰਪ੍ਰਸਤੀ ਦਿੰਦੀ ਆ ਰਹੀ ਹੈ ਅਤੇ ਫ਼ੌਜ ਨਾ ਸਿਰਫ਼ ਰਾਜਨੀਤੀ ਨੂੰ ਸਗੋਂ ਮੀਡੀਆ, ਨਿਆਂਪਾਲਿਕਾ ਅਤੇ ਅਰਥਵਿਵਸਥਾ ਦੇ ਇਕ ਵੱਡੇ ਹਿੱਸੇ ਨੂੰ ਵੀ ਕੰਟਰੋਲ ਕਰਦੀ ਹੈ | ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਜਾਰੀ ਕੀਤੇ ਗਏ ਇਕ ਵਿਸਤਿ੍ਤ ਬਿਆਨ 'ਚ ਬਰਫ਼ਤ ਨੇ ਕਿਹਾ ਕਿ ਪਾਕਿ 'ਚ ਅਸਲ ਸ਼ਕਤੀ ਹਮੇਸ਼ਾਂ ਫ਼ੌਜ ਕੋਲ ਰਹੀ ਹੈ | ਬਰਫ਼ਤ ਨੇ ਖ਼ਾਸ ਤੌਰ 'ਤੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਦੀ ਆਲੋਚਨਾ ਕੀਤੀ |

ਪਿਛਲੀ ਖ਼ਬਰ ਲੁਧਿਆਣਾ ਕੋਰਟ ਬੰਬ ਧਮਾਕਾ ਮਾਮਲੇ 'ਚ ਮੁੱਖ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਖ਼ਾਰਜ ਅਗਲੀ ਖ਼ਬਰ ਏ.ਐੱਸ.ਆਈ. ਨੇ ਪੀ.ਆਰ.ਟੀ.ਸੀ. ਦੀ ਬੱਸ ਦੇ ਕੰਡਕਟਰ 'ਤੇ ਤਾਣਿਆ ਰਿਵਾਲਵਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।