15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਲੁਧਿਆਣਾ ਕੋਰਟ ਬੰਬ ਧਮਾਕਾ ਮਾਮਲੇ 'ਚ ਮੁੱਖ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਖ਼ਾਰਜ

ਅਜੀਤ ਡੈਸਕ 12-05-2026
ਐੱਸ. ਏ. ਐੱਸ. ਨਗਰ, 11 ਮਈ (ਕਪਿਲ ਵਧਵਾ)-ਲੁਧਿਆਣਾ ਜ਼ਿਲ੍ਹਾ ਅਦਾਲਤ ਕੰਪਲੈਕਸ 'ਚ ਸਾਲ 2021 ਦੌਰਾਨ ਹੋਏ ਬੰਬ ਧਮਾਕੇ ਮਾਮਲੇ 'ਚ ਗਿ੍ਫ਼ਤਾਰੀ ਉਪਰੰਤ ਨਿਆਂਇਕ ਹਿਰਾਸਤ ਅਧੀਨ ਨਜ਼ਰਬੰਦ ਮੁਲਜ਼ਮ ਸੁਰਮੁੱਖ ਸਿੰਘ ਉਰਫ਼ ਸਮੂ ਉਰਫ਼ ਨਿੱਕਾ ਬਾਬਾ ਦੀ ਰੈਗੂਲਰ ਜ਼ਮਾਨਤ ਅਰਜ਼ੀ ਨੂੰ ਐਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਨੇ ਖ਼ਾਰਜ ਕਰ ਦਿੱਤਾ ਹੈ | ਇਸ ਮਾਮਲੇ ਦੀ ਵੇਰਵਿਆਂ ਅਨੁਸਾਰ 23 ਦਸੰਬਰ 2021 ਨੂੰ ਲੁਧਿਆਣਾ ਜ਼ਿਲ੍ਹਾ ਅਦਾਲਤ ਕੰਪਲੈਕਸ ਦੀ ਦੂਜੀ ਮੰਜ਼ਿਲ ਸਥਿਤ ਬਾਥਰੂਮ ਵਿਚ ਹੋਏ ਧਮਾਕੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ ਪੰਜ ਹੋਰ ਜ਼ਖ਼ਮੀ ਹੋਏ ਸਨ | ਇਸ ਮਾਮਲੇ ਦੀ ਜਾਂਚ ਦੌਰਾਨ ਮਿ੍ਤਕ ਦੀ ਪਛਾਣ ਪੰਜਾਬ ਪੁਲਿਸ ਦੇ ਬਰਖ਼ਾਸਤ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਉਰਫ਼ ਗੱਗੀ ਵਜੋਂ ਹੋਈ ਸੀ, ਜਿਸ ਨੂੰ ਧਮਾਕੇ ਲਈ ਵਰਤੇ ਗਏ ਬੰਬ ਦਾ ਹੈਂਡਲਰ ਦੱਸਿਆ ਗਿਆ | ਐਨ. ਆਈ. ਏ. ਮੁਤਾਬਕ ਸੁਰਮੁੱਖ ਸਿੰਘ ਨੇ ਹਰਪ੍ਰੀਤ ਸਿੰਘ ਉਰਫ਼ ਹੈਪੀ ਮਲੇਸ਼ੀਆ ਨਾਲ ਮਿਲ ਕੇ ਪਾਕਿਸਤਾਨ ਆਧਾਰਿਤ ਸਮੱਗਲਰਾਂ ਜ਼ੁਲਫਿਕਾਰ ਉਰਫ਼ ਪਹਿਲਵਾਨ, ਸੈਫ਼ਲ ਅਤੇ ਚੰਗੇਜ਼ ਖਾਨ ਆਦਿ ਰਾਹੀਂ ਹਥਿਆਰ, ਵਿਸਫੋਟਕ ਅਤੇ ਹੈਰੋਇਨ ਦੀ ਤਸਕਰੀ ਕੀਤੀ ਸੀ | ਅਦਾਲਤੀ ਹੁਕਮਾਂ ਅਨੁਸਾਰ ਮੁਲਜ਼ਮ ਵਲੋਂ 4 ਦਸੰਬਰ 2021 ਨੂੰ ਸਾਥੀ ਮੁਲਜ਼ਮਾਂ ਨਾਲ ਮੀਟਿੰਗ ਕਰਕੇ ਆਈ. ਈ. ਡੀ. ਇਕੱਠੀ ਕਰਨ ਅਤੇ ਗਗਨਦੀਪ ਸਿੰਘ ਤੱਕ ਪਹੁੰਚਾਉਣ ਦੀ ਯੋਜਨਾ ਬਣਾਈ ਗਈ ਸੀ | ਐਨ. ਆਈ. ਏ. ਨੇ ਇਹ ਵੀ ਦੱਸਿਆ ਕਿ 15 ਦਸੰਬਰ 2021 ਨੂੰ ਲਾਡੋਵਾਲ ਟੋਲ ਪਲਾਜ਼ਾ ਨੇੜੇ ਆਈ. ਈ. ਡੀ. ਦੀ ਡਿਲਿਵਰੀ ਕੀਤੀ ਗਈ ਸੀ | ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜ਼ਮਾਨਤ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ |
ਪਿਛਲੀ ਖ਼ਬਰ ਸਰਕਾਰ ਵਲੋਂ ਡੀ.ਐਸ.ਪੀ. ਰੈਂਕ ਦੇ 29 ਅਧਿਕਾਰੀਆਂ ਦੇ ਤਬਾਦਲੇ <br/> ਅਗਲੀ ਖ਼ਬਰ ਫ਼ੌਜ ਦੁਆਰਾ ਸਮਰਥਿਤ ਕਠਪੁਤਲੀ ਸ਼ਾਸਕ ਚਲਾ ਰਹੇ ਪਾਕਿ-ਸ਼ਫ਼ੀ ਬਰਫ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।