06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਅੰਮਿ੍ਤਸਰ ਬੱਸ ਅੱਡੇ ਨੇੜੇ ਨੌਜਵਾਨ ਦਾ ਕਤਲ

ਅਜੀਤ ਡੈਸਕ 15-05-2026

ਅੰਮਿ੍ਤਸਰ, 14 ਮਈ (ਰੇਸ਼ਮ ਸਿੰਘ)-ਅੰਮਿ੍ਤਸਰ ਬੱਸ ਅੱਡੇ ਨੇੜੇ ਬੀਤੀ ਅੱਧੀ ਰਾਤ ਤੋਂ ਬਾਅਦ ਇਕ ਨੌਜਵਾਨ ਦਾ ਕੁਝ ਨੌਜਵਾਨਾਂ ਨਾਲ ਹੋਇਆ ਝਗੜਾ ਖੂਨੀ ਰੂਪ ਧਾਰਨ ਕਰ ਗਿਆ ਜਦੋਂ ਕਿ ਨੌਜਵਾਨ ਦਾ ਕਿਰਚਾਂ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ | ਮਿ੍ਤਕ ਨੌਜਵਾਨ ਦੀ ਸ਼ਨਾਖਤ ਕੁਨਾਲ ਉਰਫ ਲੋਟਸ (22) ਪੁੱਤਰ ਪਵਨ ਕੁਮਾਰ ਵਾਸੀ 88 ਫੁੱਟ ਤੁੰਗ ਬਾਲਾ ਮਜੀਠਾ ਰੋਡ ਅੰਮਿ੍ਤਸਰ ਵਜੋਂ ਹੋਈ ਹੈ | ਇਹ ਘਟਨਾ ਇਥੇ ਸ਼ਿਵਾਲਾ ਫਾਟਕ ਨੇੜੇ ਬੱਸ ਅੱਡਾ ਰਾਣੀ ਬਾਜ਼ਾਰ ਦੀ ਹੈ | ਏ.ਡੀ.ਸੀ.ਪੀ. ਹਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਵੰਸ਼ ਨਾਮ ਦੇ ਲੜਕੇ ਤੇ ਹੋਰ ਸਾਥੀਆਂ ਨੇ ਮਿਲ ਕੇ ਇਹ ਕਤਲ ਕੀਤਾ ਹੈ | ਇਸ ਸੰਬੰਧੀ ਥਾਣਾ ਰਾਮ ਬਾਗ ਵਿਖੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਪੰਜਾਬ 'ਚ ਧਰਤੀ ਹੇਠਲੇ ਪਾਣੀ ਦਾ ਪੱਤਣ ਚਿੰਤਾਜਨਕ ਪੱਧਰ ਤੱਕ ਡਿੱਗਿਆ <br/> ਅਗਲੀ ਖ਼ਬਰ ਪੁਲਿਸ ਵਿਭਾਗ ਤੇ ਗ੍ਰਾਮ ਪੰਚਾਇਤ ਦਾ ਲਾਲ ਲਕੀਰ ਵਾਲੀ ਜਗ੍ਹਾ ਦਾ ਵਿਵਾਦ ਖ਼ਤਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।