05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਅਰਵਿੰਦ ਕੁਮਾਰ ਨੇ ਐਨ.ਐਫ.ਐਲ. ਦੇ ਡਾਇਰੈਕਟਰ (ਵਿੱਤ) ਵਜੋਂ ਅਹੁਦਾ ਸੰਭਾਲਿਆ <br/>

ਅਜੀਤ ਡੈਸਕ 15-05-2026

ਨੋਇਡਾ, 14 ਮਈ (ਅਜੀਤ ਬਿਊਰੋ)-ਅਰਵਿੰਦ ਕੁਮਾਰ ਨੇ ਭਾਰਤ ਸਰਕਾਰ ਦੇ ਰਸਾਇਣ ਤੇ ਖਾਦ ਮੰਤਰਾਲੇ ਦੇ ਅਧੀਨ ਇਕ 'ਨਵਰਤਨ' ਜਨਤਕ ਖੇਤਰ ਦੇ ਅਦਾਰੇ, ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐਨ.ਐਫ.ਐਲ.) ਵਿਚ ਡਾਇਰੈਕਟਰ (ਵਿੱਤ) ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ, ਉਹ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਤੇ ਹਿੰਦੁਸਤਾਨ ਉਰਵਾਰਕ ਤੇ ਰਸਾਇਣ ਲਿਮਟਿਡ ਦੇ ਵਿੱਤ ਵਿਭਾਗਾਂ ਵਿਚ ਸੀਨੀਅਰ ਅਹੁਦਿਆਂ 'ਤੇ ਰਹੇ ਹਨ | ਅਰਵਿੰਦ ਕੁਮਾਰ ਕੋਲ ਐਮ.ਕਾਮ ਦੀ ਡਿਗਰੀ ਹੈ | ਪੇਸ਼ੇਵਰ ਤੌਰ 'ਤੇ, ਉਹ ਇੰਸਟੀਚਿਊਟ ਆਫ਼ ਕਾਸਟ ਅਕਾਊਾਟੈਂਟਸ ਆਫ਼ ਇੰਡੀਆ ਦੇ ਫੈਲੋ ਮੈਂਬਰ ਤੇ ਇੰਸਟੀਚਿਊਟ ਆਫ਼ ਕੰਪਨੀ ਸੈਕਟਰੀਜ਼ ਆਫ਼ ਇੰਡੀਆ ਦੇ ਐਸੋਸੀਏਟ ਮੈਂਬਰ ਹਨ | ਉਨ੍ਹਾਂ ਕੋਲ ਵਿੱਤੀ ਪ੍ਰਬੰਧਨ, ਅੰਦਰੂਨੀ ਆਡਿਟ, ਬਜਟਿੰਗ, ਬੈਂਕਿੰਗ, ਟੈਕਸੇਸ਼ਨ, ਵਪਾਰਕ ਲੇਖਾਕਾਰੀ, ਕਾਰਪੋਰੇਟ ਗਵਰਨੈਂਸ ਅਤੇ ਰੈਗੂਲੇਟਰੀ ਪਾਲਣਾ ਦੇ ਖੇਤਰਾਂ ਵਿਚ ਵਿਭਿੰਨ ਤੇ ਵਿਆਪਕ ਤਜਰਬਾ ਹੈ |

ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਨੇ ਸਰਹਿੰਦ ਫ਼ਤਹਿ ਦਿਵਸ ਮੌਕੇ ਇਤਿਹਾਸਕ ਥੇਹ 'ਤੇ ਫ਼ਤਹਿ ਦਾ ਝੰਡਾ... ਅਗਲੀ ਖ਼ਬਰ ਭਾਜਪਾ ਸ਼ਾਸਨ ਅਧੀਨ ਦਿੱਲੀ ਦੇਸ਼ ਦੇ ਅਪਰਾਧ ਚਾਰਟ ਵਿਚ ਸਿਖ਼ਰ 'ਤੇ-ਹਰਪਾਲ ਸਿੰਘ ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।