05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਨੇ ਸਰਹਿੰਦ ਫ਼ਤਹਿ ਦਿਵਸ ਮੌਕੇ ਇਤਿਹਾਸਕ ਥੇਹ 'ਤੇ ਫ਼ਤਹਿ ਦਾ ਝੰਡਾ ਫਹਿਰਾਇਆ <br/>

ਅਜੀਤ ਡੈਸਕ 15-05-2026

ਫ਼ਤਹਿਗੜ੍ਹ ਸਾਹਿਬ, 14 ਮਈ (ਬਲਜਿੰਦਰ ਸਿੰਘ)-ਸਰਹਿੰਦ ਫ਼ਤਹਿ ਦਿਵਸ ਦਾ 316ਵਾਂ ਇਤਿਹਾਸਕ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ | ਇਸ ਸਮੇਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ, ਉੱਘੇ ਵਿਦਵਾਨ ਡਾ. ਪਿਆਰੇ ਲਾਲ ਗਰਗ, ਨੁਸਰਤ ਇਕਰਾਮ ਬੱਗੇ ਖਾਂ ਸਾਬਕਾ ਮੰਤਰੀ, ਸੰਤ ਸੁਖਬੀਰ ਸਿੰਘ, ਰਿਟਾ. ਆਈ.ਪੀ.ਐੱਸ. ਇਕਬਾਲ ਸਿੰਘ ਗਿੱਲ, ਸੰਤ ਬਾਬਾ ਭੁਪਿੰਦਰ ਸਿੰਘ ਪਟਿਆਲਾ, ਸਮਾਗਮ ਦੇ ਕਨਵੀਨਰ ਜਸਵੰਤ ਸਿੰਘ ਛਾਪਾ, ਡਾ. ਲਖਵੀਰ ਸਿੰਘ ਪਿ੍ੰਸੀਪਲ ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ, ਕੋ-ਕਨਵੀਵਰ ਤਰਨਜੀਤ ਸਿੰਘ ਨਿਮਾਣਾ, ਕਰਮਜੀਤ ਕੌਰ ਢਿੱਲੋਂ ਪ੍ਰਧਾਨ ਫਾਊਾਡੇਸ਼ਨ ਪੰਜਾਬ ਅਤੇ ਬੀਬਾ ਸੋਨੀਆ ਅਰੋੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਸਮੇਂ ਸਨਮਾਨਿਤ ਸ਼ਖਸ਼ੀਅਤਾਂ ਵਿਚ ਜਗਦੀਸ਼ ਬਾਵਾ ਦੀਆਂ ਸੇਵਾਵਾਂ ਬਦਲੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮ ਵਿਚ ਉਮਰਾਓ ਸਿੰਘ ਛੀਨਾ ਉਪ ਪ੍ਰਧਾਨ ਅੰਤਰਰਾਸ਼ਟਰੀ ਫਾਊਾਡੇਸ਼ਨ, ਹਰਿਆਣਾ ਫਾਊਾਡੇਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੀ ਹਾਜ਼ਰ ਹੋਏ | ਇਸ ਸਮੇਂ ਸੈਮੀਨਾਰ ਵਿਚ ਬੋਲਦਿਆਂ ਜਥੇਦਾਰ ਰਣਜੀਤ ਸਿੰਘ, ਪਿਆਰੇ ਲਾਲ ਗਰਗ, ਬਾਬਾ ਭੁਪਿੰਦਰ ਸਿੰਘ ਪਟਿਆਲਾ ਅਤੇ ਨੁਸਰਤ ਇਕਰਾਮ ਬੱਗੇ ਖਾਂ ਨੇ ਕਿਹਾ ਕਿ ਮਹਾਨ ਯੋਧੇ, ਸੂਰਬੀਰ ਸਮੁੱਚੀ ਮਨੁੱਖਤਾ ਲਈ ਸੱਚ ਦੀ ਲੜਾਈ ਲੜਦੇ ਹਨ | ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਜ਼ੁਲਮ ਦਾ ਖ਼ਾਤਮਾ ਕੀਤਾ | ਅੱਜ ਖ਼ੁਸ਼ੀਆਂ ਸਾਂਝੇ ਕਰਦੇ ਹੋਏ ਹਰ ਘਰ ਵਿਚ ਦੇਸੀ ਘਿਉ ਦਾ ਦੀਵਾ ਬਾਲ਼ਿਆ ਜਾਵੇ | ਸੈਮੀਨਾਰ ਤੋਂ ਬਾਅਦ ਇਤਿਹਾਸਕ ਅਸਥਾਨ 'ਤੇ ਫਾਊਾਡੇਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਫ਼ਤਹਿ ਦਾ ਝੰਡਾ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਮੁਖੀ ਜਥੇਦਾਰ ਰਣਜੀਤ ਸਿੰਘ ਦੀ ਸਰਪ੍ਰਸਤੀ ਹੇਠ ਲਹਿਰਾਇਆ | ਇਸ ਮੌਕੇ ਹਰਜੀਤ ਸਿੰਘ ਨੰਬਰਦਾਰ, ਲਖਬੀਰ ਸਿੰਘ, ਮੋਹਣ ਦਾਸ ਬਾਵਾ, ਹਰਭਜਨ ਦਾਸ ਬਾਵਾ, ਬਲਦੇਵ ਬਾਵਾ, ਦਾਰਾ ਦਾਸ ਬਾਵਾ, ਸੁਖਬੀਰ ਸਿੰਘ, ਮੇਹਰ ਸਿੰਘ ਫੌਜੀ, ਬਾਬਾ ਦਵਿੰਦਰ ਸਿੰਘ, ਅਨਿਲ ਕੁਮਾਰ ਵਰਮਾ, ਰਣਜੀਤ ਸਿੰਘ ਸਾਹਨੇਵਾਲ, ਸਾਧੂ ਰਾਮ ਭੱਟਮਾਜਰਾ ਆਦਿ ਹਾਜ਼ਰ ਸਨ | ਸਰਹਿੰਦ ਫ਼ਤਹਿ ਦਿਵਸ ਸਮਾਗਮਾਂ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬੁੱਤ 'ਤੇ ਹਾਰ ਪਾਉਣ ਤੋਂ ਬਾਅਦ ਫ਼ਤਹਿ ਦਾ ਝੰਡਾ ਲਹਿਰਾਇਆ ਗਿਆ |

ਪਿਛਲੀ ਖ਼ਬਰ ਲਿਬਰੇਸ਼ਨ ਤੇ ਆਰ.ਐਮ.ਪੀ.ਆਈ. ਵਲੋਂ ਮਹਿੰਗਾਈ ਖ਼ਿਲਾਫ਼ ਪੰਜਾਬ ਭਰ 'ਚ ਰੋਸ ਪ੍ਰਦਰਸ਼ਨ 18 ਨੂੰ ਅਗਲੀ ਖ਼ਬਰ ਅਰਵਿੰਦ ਕੁਮਾਰ ਨੇ ਐਨ.ਐਫ.ਐਲ. ਦੇ ਡਾਇਰੈਕਟਰ (ਵਿੱਤ) ਵਜੋਂ ਅਹੁਦਾ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।