05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਅਕਾਲੀ ਦਲ (ਬ) ਨੇ ਪਰਦੇ ਪਿੱਛੇ ਰਹਿ ਕੇ ਅਕਾਲ ਤਖ਼ਤ ਨੂੰ ਅੱਗੇ ਕੀਤਾ-ਗੁਰਪ੍ਰਤਾਪ ਸਿੰਘ ਵਡਾਲਾ

ਅਜੀਤ ਡੈਸਕ 15-05-2026

ਚੰਡੀਗੜ੍ਹ, 14 ਮਈ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਪੰਥ ਦੀ ਹਰ ਲੜਾਈ ਸ਼੍ਰੋਮਣੀ ਅਕਾਲੀ ਦਲ ਲੜਦਾ ਰਿਹਾ ਹੈ ਪਰ ਇਹ ਪਹਿਲਾ ਮੌਕਾ ਹੈ ਜਦੋਂ ਅਕਾਲੀ ਦਲ (ਬ) ਨੇ ਪਰਦੇ ਪਿੱਛੇ ਰਹਿ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਕਾਰ ਨਾਲ ਉਲਝਣ ਲਈ ਅੱਗੇ ਕੀਤਾ | ਸ਼੍ਰੋਮਣੀ ਕਮੇਟੀ ਨੇ ਪਹਿਲਾਂ ਖੁਦ ਹੀ 2007 ਵਿਚ ਬੇਅਦਬੀਆਂ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਸੀ ਪਰ ਪੰਥਕ ਸਰਕਾਰ ਇਹ ਕਾਨੂੰਨ ਲਾਗੂ ਨਹੀਂ ਕਰਵਾ ਸਕੀ | ਹੁਣ ਜਦੋਂ 'ਆਪ' ਸਰਕਾਰ ਨੇ ਕਾਨੂੰਨ ਬਣਾ ਦਿੱਤਾ ਹੈ ਤਾਂ ਅਕਾਲੀ ਦਲ ਬਾਦਲ ਨੂੰ ਹਜਮ ਨਹੀਂ ਹੋ ਰਿਹਾ | ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਬਿੱਲ ਦੀ ਸ਼ਲਾਘਾ ਕਰ ਦਿੱਤੀ, ਫਿਰ ਜਦੋਂ ਉਸ ਦੇ ਪਾਰਟੀ ਪ੍ਰਧਾਨ ਦਾ ਹੁਕਮ ਆਇਆ ਤਾਂ ਸ਼੍ਰੋਮਣੀ ਕਮੇਟੀ ਨੇ ਖੁਦ ਕੋਈ ਐਕਸ਼ਨ ਲੈਣ ਦੀ ਬਜਾਏ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅੱਗੇ ਕਰ ਦਿੱਤਾ |

ਪਿਛਲੀ ਖ਼ਬਰ ਗਵਾਦਰ ਯੂਨੀਵਰਸਿਟੀ ਦੇ ਉਪ ਕੁਲਪਤੀ ਤੇ ਪ੍ਰੋ-ਵਾਈਸ ਚਾਂਸਲਰ ਅਗਵਾ ਅਗਲੀ ਖ਼ਬਰ ਮਿਉਂਸੀਪਲ ਚੋਣਾਂ ਲਈ 218 ਨਾਮਜ਼ਦਗੀ ਪੱਤਰ ਹੋਏ ਪ੍ਰਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।